Advertisment

ਇਸ ਕਾਰਨ ਕਰਕੇ ਕਮਲ ਖ਼ਾਨ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

author-image
By Rupinder Kaler
New Update
ਇਸ ਕਾਰਨ ਕਰਕੇ ਕਮਲ ਖ਼ਾਨ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 
Advertisment
ਗਾਇਕ ਕਮਲ ਖ਼ਾਨ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 25  ਅਪ੍ਰੈਲ 1989 'ਚ ਹੋਇਆ ਸੀ। ਇਸ ਮਸ਼ਹੂਰ ਗਾਇਕ ਨੂੰ ਬਚਪਨ ਵਿੱਚ ਹੀ ਗਾਉਣ ਦਾ ਸੌਂਕ ਸੀ ਪਰ ਗਾਇਕੀ ਦੇ ਖੇਤਰ ਵਿੱਚ ਕਮਲ ਨੂੰ ਖ਼ਾਨ ਨੂੰ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੇ ਰਿਆਲਿਟੀ ਸ਼ੋਅ 'ਸਾ ਰੇ ਗਾ ਮਾ' 'ਚ ਜਿੱਤ ਹਾਸਲ ਕੀਤੀ ਸੀ । ਇਸ ਤੋਂ ਬਾਅਦ ਕਮਲ ਖ਼ਾਨ ਨੇ ਕਦੇ ਵੀ ਪਿੱਛੇ ਮੁੜਕੇ  ਨਹੀਂ ਦੇਖਿਆ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ । KAMAL KHAN KAMAL KHAN ਕਮਲ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਸੰਬਰ 2012 'ਚ ਏਕਤਾ ਨਾਲ ਵਿਆਹ ਕਰਵਾ ਲਿਆ । ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਮਲ ਖਾਨ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਮਾਤਾ ਸਰਬਜੀਤ ਕੌਰ ਤੋਂ ਸਿੱਖੀਆਂ ਸਨ । ਕਮਲ ਖ਼ਾਨ ਨੇ ਪੜ੍ਹਾਈ ਦੀ ਥਾਂ ਸੰਗੀਤ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਜਿਸ ਕਰਕੇ ਉਹ ਅੱਜ ਸੰਗੀਤ ਦੀ ਦੁਨੀਆਂ ਦਾ ਵਧੀਆ ਗਾਇਕ ਹੈ ।
Advertisment
KAMAL KHAN KAMAL KHAN ਕਮਲ ਖ਼ਾਨ ਨੇ ੪ ਸਾਲ ਦੀ ਛੋਟੀ ਉਮਰ ਵਿੱਚ ਹੀ ਸੰਗੀਤ ਦੀਆਂ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ।ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਕਮਲ ਖ਼ਾਨ ਨੂੰ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ । ਕਮਲ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ ।ਉਸ ਦੇ ਪਿਤਾ ਦੀ ਇੱਛਾ ਸੀ ਕਿ ਉਹ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਜਾਂ ਕੋਈ ਹੋਰ ਕਾਰੋਬਾਰ ਕਰੇ । ਪਰ ਕਮਲ ਦੀ ਮਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਗਾਇਕ ਬਣਾ ਦਿੱਤਾ । ਕਮਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਕਮਲ ਦੇ ਗਾਣਿਆਂ ਦੀ ਅਵਾਜ਼ ਗੂੰਜਦੀ ਹੈ । ਉਸ ਨੇ ਪਹਿਲੀ ਵਾਰ ਫ਼ਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸੇ ਤਰ੍ਹਾਂ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ',  ਫ਼ਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਤੇ 'ਮੌਜਾਂ' ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ ਤੇ ਅਸੀਂ ਆਸ ਕਰਦੇ ਹਾ ਕਿ ਕਮਲ ਇਸੇ ਤਰ੍ਹਾਂ ਹਿੱਟ ਗੀਤ ਦਿੰਦਾ ਰਹੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment