ਇਸ ਬਾਬੇ ਨੇ ਸਾਜ਼ ਵਜਾ ਕੇ ਕਰਵਾਈ ਅੱਤ, ਕਰਮਜੀਤ ਅਨਮੋਲ ਨੂੰ ਵੀਡਿਓ ਕਰਨੀ ਪਈ ਸਾਂਝੀ 

Written by  Rupinder Kaler   |  May 06th 2019 02:04 PM  |  Updated: May 06th 2019 02:04 PM

ਇਸ ਬਾਬੇ ਨੇ ਸਾਜ਼ ਵਜਾ ਕੇ ਕਰਵਾਈ ਅੱਤ, ਕਰਮਜੀਤ ਅਨਮੋਲ ਨੂੰ ਵੀਡਿਓ ਕਰਨੀ ਪਈ ਸਾਂਝੀ 

ਕਰਮਜੀਤ ਅਨਮੋਲ ਵਧੀਆ ਅਦਾਕਾਰ ਦੇ ਨਾਲ ਨਾਲ ਚੰਗੇ ਗਾਇਕ ਵੀ ਹਨ । ਇਸੇ ਲਈ ਉਹ ਚੰਗੇ ਗਾਉਣ ਵਾਲਿਆਂ ਦੀ ਕਦਰ ਕਰਦੇ ਹਨ । ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਕਿਸੇ ਸਟੂਡੀਓ ਦਾ ਲੱਗ ਰਿਹਾ ਹੈ ਜਿੱਥੇ ਹਰਪਾਲ ਸਿੰਘ ਇੱਕ ਸ਼ਾਜ ਵਜਾ ਰਹੇ ਹਨ । ਹਰਪਾਲ ਵੱਲੋਂ ਵਜਾਏ ਸਾਜ਼ ਦੀ ਅਵਾਜ਼ ਹਰ ਇੱਕ ਨੂੰ ਆਪਣੇ ਵੱਲ ਖਿੱਚਦੀ ਹੈ ।

https://www.instagram.com/p/BwCOOU6BJA_/

ਇਸ ਅਵਾਜ਼ ਨੂੰ ਸੁਣਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ । ਇਸੇ ਲਈ ਤਾਂ ਕਿਸੇ ਨੇ ਖੂਬ ਕਿਹਾ ਹੈ ਸੰਗੂਤ ਰੂਹ ਦੀ ਖੁਰਾਕ ਹੁੰਦਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਮਜੀਤ ਅਨਮੋਲ ਅਕਸਰ ਆਪਣੇ ਪੁਰਾਣੇ ਸਾਥੀਆ ਦੀ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ । ਭਾਵੇਂ ਉਹ ਕੋਈ ਗਾਇਕ ਹੋਵੇ, ਗੀਤਕਾਰ ਹੋਵੇ ਜਾਂ ਫਿਰ ਸਾਜੀ ।

https://www.instagram.com/p/BxHAY9vB6MF/

ਕਰਮਜੀਤ ਅਨਮੋਲ ਉਹ ਗਾਇਕ ਹਨ ਜਿਹੜੇ ਆਪਣੀ ਜ਼ਮੀਨ ਨਾਲ ਜੁੜੇ ਹੋਏ ਹਨ । ਇਸੇ ਲਈ ਉਹ ਹਮੇਸ਼ਾ ਆਪਣੇ ਸਾਥੀਆਂ ਨੂੰ ਅੱਗੇ ਲੈ ਕੇ ਆਉਂਦੇ ਹਨ ਜਿਹੜੇ ਸਕਰੀਨ ਦੇ ਪਿੱਛੇ ਰਹਿ ਕੇ ਕੰਮ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network