Advertisment

ਕਈ ਪ੍ਰਸਿੱਧ ਗਾਇਕਾਂ ਨੂੰ ਗੁਰੂ ਧਾਰਿਆ ਸੀ ਮਨੀ ਔਜਲਾ ਨੇ, ਇਸੇ ਲਈ ਹੈ ਚੰਗਾ ਸੰਗੀਤਕਾਰ ਤੇ ਗਾਇਕ 

author-image
By Rupinder Kaler
New Update
ਕਈ ਪ੍ਰਸਿੱਧ ਗਾਇਕਾਂ ਨੂੰ ਗੁਰੂ ਧਾਰਿਆ ਸੀ ਮਨੀ ਔਜਲਾ ਨੇ, ਇਸੇ ਲਈ ਹੈ ਚੰਗਾ ਸੰਗੀਤਕਾਰ ਤੇ ਗਾਇਕ 
Advertisment
ਗਾਇਕ ਤੇ ਸੰਗੀਤਕਾਰ ਮਨੀ ਔਜਲਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਗੀਤ ਹੀ ਉਸ ਦੀ ਅਸਲ ਪਹਿਚਾਣ ਹੈ । ਮਨੀ ਔਜਲਾ ਨੂੰ ਇਹ ਪ੍ਰਸਿੱਧੀ ਇਸ ਤਰ੍ਹਾਂ ਹੀ ਨਹੀਂ ਮਿਲੀ ਇਸ ਨੂੰ ਹਾਸਲ ਕਰਨ ਲਈ ਮਨੀ ਨੇ ਸਖ਼ਤ ਮਿਹਨਤ ਕੀਤੀ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਅਜਾਇਬ ਸਿੰਘ ਔਜਲਾ ਅਤੇ ਮਾਤਾ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ । ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਮਨੀ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ । ਇੱਥੇ ਰਹਿੰਦੇ ਹੀ ਉਸ ਦੀ ਮੁਲਾਕਾਤ ਗਾਇਕ ਬਾਈ ਅਮਰਜੀਤ ਨਾਲ ਹੋ ਗਈ ਤੇ ਬਾਈ ਅਮਰਜੀਤ ਨਾਲ ਹੀ ਮਨੀ ਔਜਲਾ ਨੇ ਪਹਿਲੀ ਵਾਰ ਸਟੇਜ ਸਾਂਝੀ ਕੀਤੀ । Money aujla Money aujla ਇਸ ਤੋਂ ਬਾਅਦ ਮਨੀ ਔਜਲਾ ਨੇ  ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦਿੱਤੀ । ਪਰ ਇਸ ਸਭ ਦੇ ਬਾਵਜੂਦ ਮਨੀ ਔਜਲਾ ਨੇ ਸੰਗੀਤ ਵਿੱਚ ਪਰਪੱਕ ਹੋਣ ਲਈ ਸਰਕਾਰੀ ਕਾਲਜ ਮੁਹਾਲੀ ਵਿੱਚ ਉਸਤਾਦ ਸੁਨੀਲ ਸ਼ਰਮਾ ਨੂੰ ਗੁਰੂ ਧਾਰਿਆ । ਇੱਥੇ ਹੀ ਬੱਸ ਨਹੀਂ ਮਨੀ ਔਜਲਾ ਨੇ ਗਾਇਕ ਸਰਦੂਲ ਸਿਕੰਦਰ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।
Advertisment
Money aujla Money aujla ਮਨੀ ਔਜਲਾ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸਟਾਰ-ਨਾਈਟ' ਵਿਚ 'ਨਾਭੇ ਦੀ ਬੰਦ ਬੋਤਲੇ' ਗੀਤ ਗਾਇਆ । ਇਸ ਤੋਂ ਬਾਅਦ 'ਐਵੇਂ ਨਹੀਂ ਜੱਗ ਉਤੇ ਹੁੰਦੀਆਂ ਸਲਾਮਾਂ' ਗੀਤ ਕੱਢਿਆ । ਇਸ ਸਭ ਦੇ ਚਲਦੇ ਮਨੀ ਔਜਲਾ ਦੀ ਮੁਲਾਕਾਤ ਯੋ ਯੋ ਹਨੀ ਸਿੰਘ ਨਾਲ ਹੋਈ । ਹਨੀ ਸਿੰਘ ਨੇ ਆਪਣੀ ਐਲਬਮ  'ਇੰਟਰਨੈਸ਼ਨਲ ਬਲੇਜਰ' ਵਿਚ ਮਨੀ ਔਜਲਾ ਦਾ ਗੀਤ 'ਅਸ਼ਕੇ' ਰਿਕਾਰਡ ਕੀਤਾ। ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਮਨੀ ਔਜਲਾ ਦਾ ਗੀਤ 'ਸਿਫ਼ਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ ਦੀਆਂ' ਆਇਆ। ਇਸ ਤੋਂ ਇਲਾਵਾ ਮਨੀ ਔਜਲਾ ਨੇ ਇੰਗਲੈਂਡ ਦੀ ਪ੍ਰਸਿੱਧ ਗਾਇਕਾ ਨੈਸਡੀ ਜੌਹਨਜ ਨਾਲ ਗੋਰੀ ਲੰਡਨ ਤੋਂ ਆਈ ਲੱਗਦੀ ਗਾਇਆ ਇਸ ਗਾਣੇ ਨੇ ਮਨੀ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾ ਦਿੱਤੀ । ਮਨੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾ 'ਆ ਜਾ ਸੋਹਣੀਏ, ਆ ਜਾ ਤੂੰ', 'ਜੱਟੀ ਰੀਲੋਡਡ', 'ਬੁਲਟ', 'ਧੱਕ ਧੱਕ', 'ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ ਚੱਕਵੀਂ ਬੀਟ ਵਜਾ ਦੇ' ਲੋਕਾਂ ਨੂੰ ਬਹੁਤ ਪਸੰਦ ਆਏ । ਜਿਸ ਤਰ੍ਹਾਂ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਉਸੇ ਤਰ੍ਹਾਂ ਬਤੌਰ ਸੰਗੀਤਕਾਰ ਵੀ ਉਸ ਨੇ ਖੂਬ ਨਾਂ ਚਮਕਿਆ ਹੈ। ਮਨੀ ਨੇ ਫ਼ਿਲਮ ਬਾਡੀਗਾਰਡ ਦੇ ਟਾਈਟਲ ਗੀਤ ਗਾਉਣ ਵਾਲੀ ਗਾਇਕਾ ਡੌਲੀ ਸਿੱਧੂ ਦੇ ਕਈ ਗਾਣਿਆਂ ਦੀਆ ਧੁਨਾਂ ਤਿਆਰ ਕੀਤੀਆਂ ਹਨ । ਇਸ ਤੋਂ ਇਲਵਾ ਹੋਰ ਕਈ ਗਾਇਕਾਂ ਦੀ ਅਵਾਜ਼ ਨੂੰ ਆਪਣੇ ਸੰਗੀਤ ਦੀ ਲੜੀ ਵਿੱਚ ਪਿਰੋਇਆ ਹੈ । ਮਨੀ ਔਜਲਾ ਉਹ ਗਾਇਕ ਹੈ ਜਿਸ ਨੇ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment