ਡੇਂਗੂ ਦੇ ਇਲਾਜ਼ ਲਈ ਕੁਝ ਲੋਕ ਨਕਲੀ ਗਲੋਅ ਦੀ ਕਰ ਰਹੇ ਹਨ ਵਰਤੋਂ, ਇਸ ਤਰ੍ਹਾਂ ਕਰੋ ਅਸਲੀ ਗਲੋਅ ਦੀ ਪਹਿਚਾਣ

written by Rupinder Kaler | October 28, 2021

ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਡੈਂਗੂ ਦਾ ਪਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ । ਅਜਿਹੇ ਹਲਾਤਾਂ ਵਿੱਚ ਲੋਕ ਗਲੋਅ (giloy juice) ਦੀ ਵਰਤੋਂ ਧੜੱਲੇ ਨਾਲ ਕਰ ਰਹੇ ਹਨ । ਪਰ ਇਸ ਸਭ ਤੇ ਆਯੁਸ਼ ਮੰਤਰਾਲੇ ਨੇ ਹੁਣ ਚਿੰਤਾ ਜ਼ਾਹਰ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਗਲੋਅ (giloy benefits) ਡੇਂਗੂ ਲਈ ਬਿਹਤਰ ਹੈ ਪਰ ਲੋਕ ਗਲੋਅ ਦੀ ਥਾਂ ਤੇ ਕੁਝ ਹੋਰ ਉਤਪਾਦਾਂ ਦੀ ਵਰਤੋਂ ਕਰੀ ਜਾ ਰਹੇ ਹਨ, ਜੋ ਕਿ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ । ਮੰਤਰਾਲੇ ਨੇ ਕਿਹਾ ਹੈ ਕਿ ਗਲੋਅ ਵਰਗੇ ਦਿਖਣ ਵਾਲੇ ਪੌਦੇ ਜਿਵੇਂ ਕਿ ਟਿਨੋਸਪੋਰਾ ਕ੍ਰਿਸਪਾ ਕਾਫ਼ੀ ਨੁਕਸਾਨਦੇਹ ਹੋ ਸਕਦੇ ਹਨ। ਗਲੋਅ ਆਪਣੇ ਵਿਸ਼ਾਲ ਚਿਕਿਤਸਕ ਗੁਣਾਂ ਲਈ ਜਾਣਿਆ ਜਾਂਦਾ ਹੈ ਤੇ ਇਸ ਦੀ ਵਰਤੋਂ ਨੂੰ ਵੱਖ-ਵੱਖ ਲਾਗੂ ਪ੍ਰਬੰਧਾਂ ਅਨੁਸਾਰ ਨਿਯਮਿਤ ਕੀਤਾ ਜਾਂਦਾ ਹੈ।

ਹੋਰ ਪੜ੍ਹੋ :

ਹਿਮਾਂਸ਼ੀ ਖੁਰਾਣਾ ਨੂੰ ਹੈ ਸ਼ਹਿਨਾਜ਼ ਗਿੱਲ ਦੀ ਚਿੰਤਾ, ਹਿਮਾਂਸ਼ੀ ਨੇ ਸਿਧਾਰਥ ਦੀ ਮਾਂ ਨੂੰ ਲੈ ਕੇ ਕਹੀ ਵੱਡੀ ਗੱਲ

giloy

ਮੰਤਰਾਲੇ ਦਾ ਕਹਿਣਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਟੀਨੋਸਪੋਰਾ ਦੀਆਂ ਵੱਖ-ਵੱਖ ਕਿਸਮਾਂ ਉਪਲਬਧ ਹਨ ਪਰ ਮੈਡੀਕਲ ਸਾਇੰਸ ਵਿੱਚ ਸਿਰਫ ਟੀਨੋਸਪੋਰਾ ਕੋਰਡੀਫੋਲੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੀਆਂ ਸਮੂਹ ਪ੍ਰਜਾਤੀਆਂ ਦੇ ਗੁਣਾਂ ਅਤੇ ਰੂਪਾਂ ਵਿੱਚ ਬਹੁਤ ਫਰਕ ਹੈ। ਜਿਸ ਦੀ ਪਛਾਣ ਕਰਨ ਦੀ ਲੋੜ ਹੈ । ਅਸਲੀ ਗਲੋਅ ਦੀ ਇੰਝ ਪਛਾਣ ਕੀਤੀ ਜਾ ਸਕਦੀ ਹੈ । ਇਹ ਰੰਗ ਵਿੱਚ ਹਰਾ ਹੁੰਦਾ ਹੈ। ਇਸ ਦਾ ਕੋਈ ਛੋਟਾ ਜਿਹਾ ਮੋੜਿਆ ਹਿੱਸਾ ਨਹੀਂ ਹੈ। ਇਸ ਦੇ ਤਣੇ ਵਿੱਚੋਂ ਦੁੱਧ ਵਰਗਾ ਪਦਾਰਥ ਨਹੀਂ iਨਕਲਦਾ । ਗਲੋਅ (giloy benefits) ਦੇ ਪੱਤੇ ਦਿਲ ਦੇ ਆਕਾਰ ਦੇ ਹੁੰਦੇ ਹਨ ਜੋ ਹੇਠਾਂ ਵੱਲ ਮੁੜੇ ਹੋਏ ਹੁੰਦੇ ਹਨ ।

giloy-juice

ਇਸ ਦੀਆਂ ਛੇ ਪੰਖੁੜੀਆਂ ਹਨ । ਗੁਠਲੀ ਫਲ (ਫਲਾਂ ਦਾ ਗੁੱਛਾ) ਗੋਲਾਕਾਰ ਜਾਂ ਗੇਂਦ ਦੇ ਆਕਾਰ ਦਾ ਹੁੰਦਾ ਹੈ ਅਤੇ ਰੰਗ ਵਿੱਚ ਲਾਲ ਹੁੰਦਾ ਹੈ। ਨਕਲੀ ਗਲੋਅ ਯਾਨੀ ਕਿ ਟੀਨੋਸਪੋਰਾ ਕ੍ਰਿਸਪਾ ਦੀ ਪਛਾਣ ਇੰਝ ਕਰੋਂ । ਇਹ ਰੰਗ ਵਿੱਚ ਸਲੇਟੀ ਹੈ। ਤਣੇ ਵਿੱਚ ਇੱਕ ਛੋਟਾ ਜਿਹਾ ਮੋੜਿਆ ਹੋਇਆ ਬਾਹਰ ਨਿਕਲਿਆ ਹਿੱਸਾ ਹੈ। ਇਸ ਦਾ ਤਣਾ ਦੁੱਧ ਵਰਗਾ ਰਿਸਾਵ ਕਰਦਾ ਹੈ। ਇਸ ਦੇ ਪੱਤੇ ਦਿਲ ਦੇ ਆਕਾਰ ਦੇ ਹੁੰਦੇ ਹਨ ਅਤੇ ਹੇਠਾਂ ਵੱਲ ਨਹੀਂ ਵਧਦੇ। ਪੰਖੜੀਆਂ ਦੀ ਗਿਣਤੀ ਤਿੰਨ ਹੈ। ਗੁਠਲੀ ਦੇ ਫਲਾਂ ਜਾਂ ਫਲਾਂ ਦੀ ਗੰਢ ਸੰਤਰੀ ਰੰਗ ਦੀ ਹੁੰਦੀ ਹੈ ਜਿਵੇਂ ਕਿ ਐਲੀਪਸ ਜਾਂ ਰਗਬੀ ਗੇਂਦ ਦੀ ਸ਼ਕਲ।

 

You may also like