Advertisment

ਅਦਾਕਾਰ ਗੁਲਸ਼ਨ ਗਰੋਵਰ ਨੂੰ ਇਸ ਅਦਾਕਾਰਾ ਨਾਲ ਸੀਨ ਦੇਣ ਲਈ ਕਰਨੀ ਪਈ ਸੀ ਪ੍ਰੈਕਟਿਸ,ਬਚਪਨ 'ਚ ਗੁਜ਼ਾਰੇ ਲਈ ਲੋਕਾਂ ਦੀਆਂ ਕੋਠੀਆਂ 'ਚ ਕਰਦੇ ਸਨ ਇਹ ਕੰਮ  

author-image
By Shaminder
New Update
ਅਦਾਕਾਰ ਗੁਲਸ਼ਨ ਗਰੋਵਰ ਨੂੰ ਇਸ ਅਦਾਕਾਰਾ ਨਾਲ ਸੀਨ ਦੇਣ ਲਈ ਕਰਨੀ ਪਈ ਸੀ ਪ੍ਰੈਕਟਿਸ,ਬਚਪਨ 'ਚ ਗੁਜ਼ਾਰੇ ਲਈ ਲੋਕਾਂ ਦੀਆਂ ਕੋਠੀਆਂ 'ਚ ਕਰਦੇ ਸਨ ਇਹ ਕੰਮ  
Advertisment
ਅਦਾਕਾਰ ਗੁਲਸ਼ਨ ਗਰੋਵਰ ਆਪਣਾ ਜਨਮ ਦਿਨ ਮਨਾ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਣ ਜਾ ਰਹੇ ਕਿ ਕਿਸ ਤਰ੍ਹਾਂ ਸੰਘਰਸ਼ ਭਰੇ ਪੈਂਡਿਆਂ ਚੋਂ ਲੰਘ ਕੇ ਇੱਕ ਕਾਮਯਾਬ ਖਲਨਾਇਕ ਦੇ ਤੌਰ 'ਤੇ ਉਨ੍ਹਾਂ  ਆਪਣੀ ਖ਼ਾਸ ਪਛਾਣ ਬਣਾਈ । ਬਾਲੀਵੁੱਡ 'ਚ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਨੂੰ ਪਦਮਨੀ ਕੋਹਲਾਪੁਰੀ ਦੇ ਪਤੀ ਨੇ ਦੱਖਣ ਦੀਆਂ ਫ਼ਿਲਮਾਂ 'ਚ ਹੀਰੋ ਦਾ ਰੋਲ ਆਫਰ ਕੀਤਾ ਸੀ ,ਪਰ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ।ਖਲਨਾਇਕੀ ਦੇ ਬਰੈਂਡ ਨੂੰ ਉਹ ਆਪਣੀ ਜ਼ਿੰਦਗੀ ਦੀ ਕਾਮਯਾਬੀ ਮੰਨਦੇ ਹਨ । ਹੋਰ ਵੇਖੋ:ਇਸ ਮਾਮਲੇ ‘ਚ ਫਾਡੀ ਰਹੀ ਸੋਨਾਕਸ਼ੀ ਸਿਨ੍ਹਾ,ਯੂਜ਼ਰਸ ਕਰ ਰਹੇ ਟ੍ਰੋਲ
Advertisment
ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਬਾਹੂਬਲੀ ਫ਼ਿਲਮ 'ਚ ਜੇ ਉਨ੍ਹਾਂ ਨੂੰ ਕਟੱਪਾ ਦਾ ਕਿਰਦਾਰ ਦਿੱਤਾ ਜਾਂਦਾ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕਿਰਦਾਰ ਨੂੰ ਨਿਭਾਉਂਦੇ । ਗੁਲਸ਼ਨ ਗਰੋਵਰ ਨੇ ਫ਼ਿਲਮ ਬੂਮ 'ਚ ਇੱਕ ਬੋਲਡ ਕਿਰਦਾਰ ਵੀ ਨਿਭਾਇਆ ਸੀ । gulshan grover के लिए इमेज परिणाम ਇਸ ਫ਼ਿਲਮ 'ਚ ਉਨ੍ਹਾਂ ਨੂੰ ਕੈਟਰੀਨਾ ਕੈਫ ਨਾਲ ਬੋਲਡ ਸੀਨ ਦੇਣੇ ਸਨ ਪਰ ਦੋਵੇਂ ਇਹ ਸੀਨ ਨਹੀਂ ਸਨ ਕਰ ਪਾ ਰਹੇ ।ਜਿਸ ਤੋਂ ਬਾਅਦ ਫ਼ਿਲਮ ਦੇ ਡਾਇਰੈਕਟਰ ਨੇ ਦੋਨਾਂ ਨੂੰ ਇੱਕ ਕਮਰੇ 'ਚ ਜਾ ਕੇ ਪ੍ਰੈਕਟਿਸ ਕਰਨ ਲਈ ਕਿਹਾ ਸੀ । ਜਿਸ ਤੋਂ ਬਾਅਦ ਹੀ ਗੁਲਸ਼ਨ ਗਰੋਵਰ ਇਸ ਸੀਨ ਨੂੰ ਪੂਰਾ ਕਰ ਸਕੇ ਸਨ ।ਗੁਲਸ਼ਨ ਗਰੋਵਰ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਸੰਘਰਸ਼ ਭਰਿਆ ਰਿਹਾ ਹੈ । gulshan grover के लिए इमेज परिणाम ਉਨ੍ਹਾਂ ਦੇ ਬਚਪਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ‘ਚ ਬੀਤਿਆ ਅਤੇ ਖੇਡਣ ਮੱਲਣ ਦੀ ਉਮਰ ‘ਚ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦੀ ਚਿੰਤਾ ਸਤਾਉਂਦੀ ਸੀ ਅਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕੀਤੀ । ਇੱਥੋਂ ਤੱਕ ਕਿ ਵੱਡੀਆਂ-ਵੱਡੀਆਂ ਕੋਠੀਆਂ ‘ਚ ਡਿਟਰਜੈਂਟ ਅਤੇ ਸਾਬਣ ਅਤੇ ਫਿਨਾਇਲ ਦੀਆਂ ਗੋਲੀਆਂ ਤੱਕ ਵੇਚਦੇ ਰਹੇ । gulshan grover with family के लिए इमेज परिणाम ਉਨ੍ਹਾਂ ਨੇ ਆਪਣੇ ਬਚਪਨ ਅਤੇ ਗਰੀਬੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ।ਉਹ ਆਪਣੇ ਸਕੂਲ ਦੀ ਵਰਦੀ ਨਾਲ ਲੈ ਕੇ ਜਾਂਦੇ ਸਨ ਅਤੇ ਸਵੇਰੇ ਉਹ ਸਮਾਨ ਵੇਚਦੇ ਅਤੇ ਦੁਪਹਿਰ ਵੇਲੇ ਆਪਣੇ ਸਕੂਲ ਜਾਂਦੇ ਸਨ । ਉਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਕੋਠੀਆਂ ਵਾਲੇ ਖਰੀਦ ਵੀ ਲੈਂਦੇ ਸਨ,ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਗੁਲਸ਼ਨ ਗਰੋਵਰ ਪੜ ਲਿਖ ਜਾਣ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment