ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਇਸ ਗਾਇਕਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਸਲਮਾਨ 'ਤੇ ਕੀਤਾ ਸੀ ਇਹ ਕਮੈਂਟ 

written by Rupinder Kaler | March 08, 2019

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀ ਦੋਸਤੀ ਤੇ ਦੁਸ਼ਮਨੀ ਲਈ ਜਾਣੇ ਜਾਂਦੇ ਹਨ । ਜਿਸ ਤਰ੍ਹਾਂ ਉਹਨਾਂ ਦੇ ਦੋਸਤਾਂ ਦੀ ਲਿਸਟ ਬਹੁਤ ਲੰਮੀ ਹੈ ਉਸੇ ਤਰ੍ਹਾਂ ਉਹਨਾਂ ਦੇ ਦੁਸ਼ਮਨਾਂ ਦੀ ਲਿਸਟ ਵੀ ਬਹੁਤ ਲੰਮੀ ਹੈ । ਬਾਲੀਵੁੱਡ ਵਿੱਚ ਸਲਮਾਨ ਖ਼ਾਨ ਨਾਲ ਹੁਣ ਤੱਕ ਕਈ ਲੋਕ ਪੰਗਾ ਲੈ ਚੁੱਕੇ ਹਨ । ਇਹਨਾਂ ਲੋਕਾਂ ਦੀ ਲਿਸਟ ਵਿੱਚ ਇੱਕ ਨਵਾਂ ਨਾਂ ਗਾਇਕਾ ਸੋਨਾ ਮੋਹਾਪਤਰਾ ਦਾ ਵੀ ਸ਼ਾਮਲ ਹੋ ਗਿਆ ਹੈ।

https://twitter.com/sonamohapatra/status/1103284795507904512

ਕੁਝ ਦਿਨ ਪਹਿਲਾਂ ਹੀ ਸਲਮਾਨ ਨੇ ਆਪਣੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ ਇਸ ਤੋਂ ਬਾਅਦ ਸੋਨਾ ਨੇ ਇਸ 'ਤੇ ਕੁਮੈਂਟ ਕਰ ਲਿਖਿਆ, "ਮੈਂ ਇਸ ਇਨਸਾਨ ਨੂੰ ਫੌਲੋ ਨਹੀਂ ਕਰ ਰਹੀ। ਮੈਂ ਨਹੀਂ ਚਾਹੁੰਦੀ ਇਸ ਇਨਸਾਨ ਦੇ ਟਵੀਟ ਮੇਰੀ ਟਾਈਮ ਲਾਈਨ 'ਤੇ ਨਜ਼ਰ ਆਉਣ। ਮੈਂ ਤੁਹਾਨੂੰ ਗੁਜ਼ਾਰਸ਼ ਕਰਦੀ ਹਾਂ ਕਿ ਤੁਸੀਂ ਇਨ੍ਹਾਂ ਐਡਵਰਟਾਈਜ਼ਡ ਟਵੀਟਸ ਨੂੰ ਮੇਰੀ ਟਾਈਮਲਾਈਨ ਤੋਂ ਹਟਾ ਲਓ।"

https://twitter.com/AjazkhanActor/status/1103620633123000320

ਗਾਇਕਾ ਦੇ ਇਸ ਕਮੈਂਟ ਤੋਂ ਬਾਅਦ ਹੀ ਸਲਮਾਨ ਦੇ ਪ੍ਰਸ਼ੰਸਕਾਂ ਨੇ ਸੋਨਾ ਦੀ ਕਲਾਸ ਲਗਾ ਦਿੱਤੀ ਹੈ। ਇਸ ਸਭ ਦੇ ਚਲਦੇ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਗਾਇਕਾ ਨੂੰ ਖੂਬ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਲਮਾਨ ਖ਼ਾਨ ਦੇ ਪ੍ਰਸ਼ੰਸਕ ਲਗਾਤਾਰ ਆਪਣੇ ਕਮੈਂਟ ਦੇ ਰਹੇ ਹਨ ।

You may also like