
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਏ ਦਿਨ ਕਿਸੇ ਨਾ ਕਿਸੇ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਜਿਥੇ ਕੁਝ ਸਮੇਂ ਪਹਿਲਾਂ ਸੋਨਾਕਸ਼ੀ ਦੀ ਸਲਮਾਨ ਖਾਨ ਤਸਵੀਰਾਂ ਵਾਇਰਲ ਹੋ ਰਹੀਆਂ ਸਨ, ਉਥੇ ਹੀ ਹੁਣ ਸੋਨਾਕਸ਼ੀ ਨੇ ਆਪਣੇ ਸਭ ਤੋਂ ਚੰਗੇ ਦੋਸਤ ਜ਼ਾਹਿਰ ਇਕਬਾਲ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਆਫੀਸ਼ੀਅਲ ਐਲਾਨ ਕੀਤਾ ਹੈ। ਇਹ ਉਮੀਂਦ ਕੀਤੀ ਜਾ ਰਹੀ ਹੈ ਕਿ ਇਹ ਜੋੜੀ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ।

ਜਦੋਂ ਤੋਂ ਜ਼ਾਹਿਰ ਇਕਬਾਲ ਨੇ ਇੰਸਟਾਗ੍ਰਾਮ 'ਤੇ ਸੋਨਾਕਸ਼ੀ ਸਿਨਹਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਹੈ, ਉਦੋਂ ਤੋਂ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਮੀਡੀਆ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਸ ਦੇ ਨਾਲ ਹੀ ਇਸ ਸਭ ਦੇ ਵਿਚਕਾਰ ਸੋਨਾਕਸ਼ੀ ਸਿਨਹਾ ਦੀ ਪ੍ਰਤੀਕਿਰਿਆ ਆਈ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਮਜ਼ਾਕੀਆ ਵੀਡੀਓ ਪੋਸਟ ਕਰਕੇ ਆਪਣੇ ਵਿਆਹ ਦੀਆਂ ਖਬਰਾਂ 'ਤੇ ਟਿੱਪਣੀ ਕੀਤੀ ਹੈ।
ਸੋਨਾਕਸ਼ੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ, ਅਭਿਨੇਤਰੀ ਇੱਕ ਕਮਰੇ ਵਿੱਚ ਬੈਠੀ ਗਹਿਰੀ ਚਿੰਤਾ ਵਿੱਚ ਸੋਚ ਵਿਚਾਰ ਕਰਦੀ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ, ਵੀਡੀਓ ਦੇ ਕਲਿੱਪ ਵਿੱਚ ਲਿਖਿਆ ਹੈ, "Me Too Media: ਤੁਸੀਂ ਕਿਉਂ ਹੱਥ ਧੋ ਕੇ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਹੋ?!?........" Le Media: "ਜਿਸ ਤੋਂ ਬਾਅਦ ਉਹ ਸ਼ਾਹਰੁਖ ਦੇ ਇੱਕ ਡਾਇਲਾਗ ਉੱਤੇ ਲਿਪ-ਸਿੰਕ ਕਰਦੀ ਹੈ।"

ਮਸ਼ਹੂਰ ਡਾਇਲਾਗ। ਉਹ ਕਹਿੰਦੀ ਹੈ, ''ਮੈਨੂੰ ਚੰਗਾ ਲੱਗ ਰਿਹਾ ਹੈ, ਮੈਨੂੰ ਬਹੁਤ ਮਜ਼ਾ ਆ ਰਿਹਾ ਹੈ।'' ਵੀਡੀਓ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ ਹੈ, 'ਪ੍ਰਪੋਜ਼ਲ, ਰੋਕਾ, ਮਹਿੰਦੀ, ਸੰਗੀਤ ਸਭ ਕੁਝ ਤੈਅ ਹੋ ਗਿਆ ਹੈ, ਇਸ ਲਈ ਕਿਰਪਾ ਕਰਕੇ ਮੈਨੂੰ ਵੀ ਕੋਈ ਦੱਸ ਦਵੋ।"
ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਦੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਦੇ ਬੁਆਏਫ੍ਰੈਂਡ ਜ਼ਾਹਿਰ ਇਕਬਾਲ ਨੇ ਕਮੈਂਟ 'ਚ ਹਾਸੇ ਦਾ ਈਮੋਜੀ ਪੋਸਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਦੀ ਇਹ ਪੋਸਟ ਜ਼ਾਹਿਰ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਨ ਦੇ ਕੁਝ ਘੰਟਿਆਂ ਬਾਅਦ ਪਾਈ ਹੈ।

ਹੋਰ ਪੜ੍ਹੋ: ਹੁਣ ਨਹੀਂ ਲੱਗਣਗੇ ਹਾਸਿਆਂ ਦੇ ਠਹਾਕੇ, Off Air ਹੋਇਆ ‘The Kapil Sharma Show’, ਜਾਣੋ ਕਿਉਂ
ਸੋਨਾਕਸ਼ੀ ਸਿਨਹਾ ਨੇ ਆਪਣੇ ਵੀਡੀਓ ਤੋਂ ਸਾਫ ਕਰ ਦਿੱਤਾ ਹੈ ਕਿ ਉਹ ਅਜੇ ਜ਼ਾਹਿਰ ਇਕਬਾਲ ਨਾਲ ਵਿਆਹ ਨਹੀਂ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਜ਼ਾਹਿਰ ਇਕਬਾਲ ਨਾਲ ਆਪਣੇ ਰਿਸ਼ਤੇ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ ਦੀ ਮਜ਼ਾਕੀਆ ਪ੍ਰਤੀਕਿਰਿਆ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਭਿਨੇਤਰੀ ਦੀ ਪੋਸਟ 'ਤੇ ਕਮੈਂਟ ਕਰਦੇ ਹੋਏ ਯੂਜ਼ਰਸ ਲਿਖ ਰਹੇ ਹਨ, 'ਸੋ ਕਿਊਟ ਸੋਨਾ...ਫਨੀ'।
View this post on Instagram