ਕੈਂਸਰ ਦੀ ਜੰਗ ਜਿੱਤ ਅਪਣੇ ਦੇਸ਼ ਵਾਪਿਸ ਪਰਤ ਕੇ ਭਾਵੁਕ ਹੋਈ ਸੋਨਾਲੀ ਬੇਂਦਰੇ, ਦੇਖੋ ਵੀਡੀਓ

Written by  Lajwinder kaur   |  December 03rd 2018 03:37 PM  |  Updated: December 03rd 2018 03:37 PM

ਕੈਂਸਰ ਦੀ ਜੰਗ ਜਿੱਤ ਅਪਣੇ ਦੇਸ਼ ਵਾਪਿਸ ਪਰਤ ਕੇ ਭਾਵੁਕ ਹੋਈ ਸੋਨਾਲੀ ਬੇਂਦਰੇ, ਦੇਖੋ ਵੀਡੀਓ

ਲਗਭਗ 4 ਮਹੀਨੇ ਪਹਿਲਾਂ ਸੋਨਾਲੀ ਬੇਂਦਰੇ ਨੂੰ ਪਤਾ ਚਲਾ ਸੀ ਕਿ ਉਨ੍ਹਾਂ ਨੂੰ ਕੈਂਸਰ ਹੈ। ਇਹ ਜਾਣਕਾਰੀ ਉਨ੍ਹਾਂ ਨੇ ਅਪਣੇ ਫੈਨਜ਼ ਨੂੰ ਟਵਿਟਰ ਦੇ ਰਾਹੀ ਦੱਸੀ ਸੀ। ਇਸਦੇ ਬਾਅਦ ਉਹ ਅਪਣਾ ਇਲਾਜ਼ ਕਰਵਾਉਣ ਲਈ ਨਿਊਯਾਰਕ ਚੱਲੀ ਗਏ ਸਨ।Sonali Bendre Returns to Mumbai

ਹੋਰ ਪੜ੍ਹੋ: ਪ੍ਰਿਯੰਕਾ ਦੇ ਵਿਆਹ ‘ਚ ਪਰਿਵਾਰ ਸਣੇ ਪਹੁੰਚੇ ਮੁਕੇਸ਼ ਅਂੰਬਾਨੀ ,ਵੀਡਿਓ ਹੋਇਆ ਵਾਇਰਲ 

ਸੋਨਾਲੀ ਅਪਣੀ ਸਿਹਤ ਸੰਬੰਧੀ ਹਰ ਅਪਡੇਟ ਸੋਸ਼ਲ ਮੀਡੀਆ ਦੇ ਉਪਰ ਅਪਣੇ ਫੈਨਜ਼ ਨੂੰ ਦਿੰਦੇ ਰਹਿੰਦੇ ਸਨ। ਹੁਣ ਸੋਨਾਲੀ ਦੇ ਫੈਨਜ਼ ਲਈ ਇੱਕ ਬੇਹੱਦ ਚੰਗੀ ਖਬਰ ਆਈ ਹੈ। ਹਾਂ ਜੀ ਸੋਨਾਲੀ ਇੱਕ ਲੰਬੀ ਕੈਂਸਰ ਦੀ ਜੰਗ ਲੜਕੇ ਬਾਲੀਵੁੱਡ ਦੀ ਅਦਾਕਾਰ ਸੋਨਾਲੀ ਬੇਂਦਰੇ ਨੇ ਦੇਸ਼ ਵਾਪਿਸ ਕਰ ਲਈ ਹੈ।

https://www.instagram.com/p/Bq6E-JjHK5m/?utm_source=ig_embed

ਜੀ ਹਾਂ ,  ਸੋਨਾਲੀ ਕੈਂਸਰ ਦਾ ਇਲਾਜ ਕਰਵਾ ਕੇ ਕੁੱਝ ਸਮੇਂ ਲਈ ਮੁੰਬਈ ਆ ਗਏ ਹਨ।  ਉਨ੍ਹਾਂ ਨੂੰ ਮੁੰਬਈ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ ਜਿੱਥੇ ਉਹ ਭਾਵੁਕ ਨਜ਼ਰ ਆਏ।  ਇੱਥੇ ਸੋਨਾਲੀ ਅਪਣੇ ਪਤੀ ਗੋਲਡੀ ਬਹਿਲ ਦੇ ਨਾਲ ਨਜ਼ਰ ਆਏ।  ਮੀਡੀਆ ਨੂੰ ਵੇਖਦੇ ਹੀ ਉਨ੍ਹਾਂ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ।  ਸੋਨਾਲੀ ਬੇਂਦਰੇ ਨੇ ਇੱਕ ਖਾਸ ਨੋਟ ਵੀ ਲਿਖਿਆ ਸੀ ਜਿਸ ‘ਚ ਉਹਨਾਂ ਲਿਖਿਆ ਹੈ ਕਿ ‘ਮੈਂ ਉੱਥੇ ਵਾਪਿਸ ਜਾ ਰਹੀ ਹਾਂ ਜਿੱਥੇ ਮੇਰਾ ਦਿਲ ਹੈ। ਇਹ ਇੱਕ ਅਜਿਹੀ ਫੀਲਿੰਗ ਹੈ ਜਿਸ ਨੂੰ ਮੈਂ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ , ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ। ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵਾਪਿਸ ਦੇਖਣਾ ਖੁਸ਼ਗਵਾਰ ਹੋਵੇਗਾ। ਉਹਨਾਂ ਦੇ ਲਈ ਉਤਸਾਹਿਤ ਹਾਂ ਜਿਹੜੇ ਮੈਨੂੰ ਪਸੰਦ ਹਨ। ਖਾਸ ਕਰਕੇ ਉਸ ਸਫ਼ਰ ਦੇ ਲਈ ਜਿਹੜੀ ਹੁਣ ਤੱਕ ਦਾ ਰਿਹਾ ਹੈ। ਸੋਨਾਲੀ ਦਾ ਕਹਿਣਾ ਹੈ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ ਹੈ। ਇਹ ਤਾਂ ਬਸ ਇੰਟਰਵਲ ਹੈ।

https://www.instagram.com/p/BozA0ydhIht/

ਹੋਰ ਪੜ੍ਹੋ: ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦੇ ਘਰ ਹੋਈ ਪੂਜਾ, ਦੇਖੋ ਕੌਣ-ਕੌਣ ਹੋਇਆ ਸ਼ਾਮਿਲ

ਸੋਨਾਲੀ ਫਿਲਹਾਲ ਕੁੱਝ ਸਮਾਂ ਲਈ ਭਾਰਤ ਆਏ ਹਨ ਤੇ ਦੁਬਾਰਾ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ। ਖਬਰਾਂ ਦੀਆਂ ਮੰਨੀਏ ਤਾਂ ਸੋਨਾਲੀ ,  ਪ੍ਰਿਯੰਕਾ ਚੋਪੜਾ ਦੀ ਚੰਗੀ ਦੋਸਤ ਹਨ। ਪ੍ਰਿਯੰਕਾ ਚੋਪੜਾ ਨੇ ਹਾਲ ਹੀ ‘ਚ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਹੁਣ 12 ਦਿਸੰਬਰ ਨੂੰ ਰਿਸੇਪਸ਼ਨ ਹੋਵੇਗੀ। ਇਸ ਰਿਸੇਪਸ਼ਨ ਵਿੱਚ ਸੋਨਾਲੀ ਦੇ ਪੁੱਜਣ ਦੀ ਉਮੀਦ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network