ਕੈਂਸਰ ਨਾਲ ਜੂਝਣ ਵਾਲੀ ਸੋਨਾਲੀ ਬੇਂਦਰੇ ਨੇ ਦੱਸਿਆ ਕਿਵੇਂ ਦਿੱਤੀ ਕੈਂਸਰ ਨੂੰ ਮਾਤ,ਔਖੇ ਵੇਲੇ ਕੌਣ ਸਨ ਨਾਲ 

Written by  Shaminder   |  May 10th 2019 01:08 PM  |  Updated: May 10th 2019 01:08 PM

ਕੈਂਸਰ ਨਾਲ ਜੂਝਣ ਵਾਲੀ ਸੋਨਾਲੀ ਬੇਂਦਰੇ ਨੇ ਦੱਸਿਆ ਕਿਵੇਂ ਦਿੱਤੀ ਕੈਂਸਰ ਨੂੰ ਮਾਤ,ਔਖੇ ਵੇਲੇ ਕੌਣ ਸਨ ਨਾਲ 

ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਚੋਂ ਉੱਭਰ ਚੁੱਕੀ ਹੈ । ਪਰ ਕੈਂਸਰ ਦੇ ਇਲਾਜ ਦੌਰਾਨ ਵੀ ਇਸ ਅਦਾਕਾਰਾ ਨੇ ਕਦੇ ਵੀ ਹਿੰਮਤ ਨਹੀਂ ਹਾਰੀ । ਹਾਲਾਂਕਿ ਇਲਾਜ਼ ਦੌਰਾਨ ਉਨ੍ਹਾਂ ਨੂੰ ਕਾਫੀ ਦਰਦ ਚੋਂ ਗੁਜ਼ਰਨਾ ਪਿਆ ਸੀ । ਪਰ ਅਜਿਹੇ ਸਮੇਂ 'ਚ ਸੋਨਾਲੀ ਦੇ ਨਾਲ ਇੱਕ ਅਜਿਹੀ ਵੀ ਅਦਾਕਾਰਾ ਸੀ ਜੋ ਲਗਾਤਾਰ ਉਸ ਦਾ ਹੌਸਲਾ ਵਧਾਉਂਦੀ ਰਹਿੰਦੀ ਸੀ ਅਤੇ ਉਸ ਨੇ ਨਾਂ ਸਿਰਫ਼ ਉਨ੍ਹਾਂ ਨੂੰ ਹੌਸਲਾ ਦਿੱਤਾ ਬਲਕਿ ਉਨ੍ਹਾਂ ਲਈ ਪ੍ਰੇਰਣਾ ਸਰੋਤ ਵੀ ਬਣੀ ।

ਹੋਰ ਵੇਖੋ :ਕੈਂਸਰ ਦੀ ਜੰਗ ਜਿੱਤਣ ਵਾਲੀ ਸੋਨਾਲੀ ਬੇਂਦਰੇ ਬਣੀ ਪ੍ਰੇਰਣਾ ਸਰੋਤ,ਕਿਹਾ ਬਿਮਾਰੀ ਨਾਲੋਂ ਜ਼ਿਆਦਾ ਦਰਦਨਾਕ ਹੈ ਇਲਾਜ

https://www.instagram.com/p/BxCAJb9JgQ0/

ਸੋਨਾਲੀ ਨੇ ਕਿਹਾ ਕਿ "ਮਨੀਸ਼ਾ ਕੋਇਰਾਲਾ ਨੇ ਮੇਰੀ ਕਾਫੀ ਮਦਦ ਕੀਤੀ ਅਤਟ ਮੈਂ ਉਨ੍ਹਾਂ ਤੋਂ ਪ੍ਰੇਰਣਾ ਲੈਂਦੀ ਸੀ,ਕਿਉਂਕਿ ਉਹ ਇਸ ਸਟੇਜ ਤੋਂ ਗੁਜ਼ਰ ਚੁੱਕੇ ਸਨ ,ਉਹ ਇੱਕ ਬਹੁਤ ਹੀ ਜੁਝਾਰੂ ਮਹਿਲਾ ਹਨ ਉਨ੍ਹਾਂ ਨੇ ਇਸ ਬਾਰੇ ਇੱਕ ਕਿਤਾਬ ਵੀ ਲਿਖੀ ਹੈ"।ਮਨੀਸ਼ਾ ਨੂੰ ਵੀ ਸਾਲ ਦੋ ਹਜ਼ਾਰ ਬਾਰਾਂ 'ਚ ਕੈਂਸਰ ਨਾਲ ਪੀੜਤ ਪਾਇਆ ਗਿਆ ਸੀ ਅਤੇ ਦੋ ਹਜ਼ਾਰ ਚੌਦਾਂ 'ਚ ਉਨ੍ਹਾਂ ਨੂੰ ਕੈਂਸਰ ਮੁਕਤ ਐਲਾਨਿਆ ਗਿਆ ਸੀ ।

https://www.instagram.com/p/Bwm0c8mJNtZ/

ਆਪਣੇ ਪਤੀ ਗੋਲਡੀ ਦੀ ਸ਼ਲਾਘਾ ਕਰਦਿਆਂ ਸੋਨਾਲੀ ਨੇ ਕਿਹਾ ਕਿ ਇਸ ਦੌਰ 'ਚ ਉਨ੍ਹਾਂ ਦੇ ਪਤੀ ਵੀ ਮਜਬੂਤੀ ਨਾਲ ਉਨ੍ਹਾਂ ਦੇ ਨਾਲ ਖੜੇ ਰਹੇ ਸਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ 'ਚ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਅਕਸਰ ਕਈ ਵਾਰ ਲੱਗਦਾ ਹੈ ਕਿ ਤੁਹਾਡਾ ਲਾਈਫ ਸਟਾਈਲ ਠੀਕ ਹੈ ਤਾਂ ਤੁਹਾਨੂੰ ਕੈਂਸਰ ਕਿਵੇਂ ਹੋ ਸਕਦਾ ਹੈ,ਫਿਰ ਮੈਨੂੰ ਵੀ ਲੱਗਿਆ ਕਿ ਮੈਂ ਕੀ ਗਲਤ ਕੀਤਾ, ਉਨ੍ਹਾ ਕਿਹਾ ਕਿ ਕਦੇ ਵੀ ਨਕਾਰਤਾਮਕਤਾ ਆਪਣੇ ਮਨ 'ਚ ਨਹੀਂ ਲਿਆਉੇਣੀ ਚਾਹੀਦੀ । ਸੋਨਾਲੀ ਬੇਂਦਰੇ ਨੇ ਇਕ ਕਾਨਕਲੇਵ ਦੌਰਾਨ ਆਪਣਾ ਤਜ਼ਰਬਾ ਸਾਂਝਾ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network