ਜਨਮ ਦਿਨ ਤੇ ਨਵੇਂ ਸਾਲ ਦੇ ਮੁਬਾਰਕ ਮੌਕੇ ‘ਤੇ ਸੋਨਾਲੀ ਬੇਂਦਰੇ ਨੇ ਟੇਕਿਆ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ

written by Lajwinder kaur | January 01, 2020

ਨਵੇਂ ਸਾਲ ਦੇ ਖ਼ਾਸ ਮੌਕੇ ਉੱਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਬਣਾ ਰਹੀਆਂ ਹਨ। ਜਿਸਦੇ ਚੱਲਦੇ ਨਵੇਂ ਸਾਲ ਤੇ ਆਪਣੇ ਜਨਮ ਦਿਨ ਦੇ ਮੁਬਾਰਕ ਮੌਕੇ ‘ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸੋਨਾਲੀ ਬੇਂਦਰੇ ਨੇ ਸ੍ਰੀ ਹਰਿੰਮਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਖਾਸ ਮੌਕੇ ‘ਤੇ ਸੋਨਾਲੀ ਬੇਂਦਰੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਜਿੱਥੇ ਉਨ੍ਹਾਂ ਨੇ ਗੁਰੂ ਚਰਨਾਂ ‘ਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕੀਤਾ।  ਹੋਰ ਵੇਖੋ:ਰਾਜਪੁਰਾ ਤੋਂ ਆਏ ਇਸ ਫੈਨ ਨੇ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਦੇਖੋ ਵੀਡੀਓ ਸੋਨਾਲੀ ਬੇਂਦਰੇ ਪੰਜਾਬੀ ਸੂਟ 'ਚ ਤੇ ਉਨ੍ਹਾਂ ਦੇ ਪਤੀ ਗੋਲਡੀ ਬਹਿਲ ਤੇ ਪੁੱਤਰ ਪੰਜਾਬੀ ਪਹਿਰਾਵੇ ਦੇ ਨਾਲ ਸਰਦਾਰੀ ਵਾਲੀ ਲੁੱਕ 'ਚ ਨਜ਼ਰ ਆਏ। ਦੱਸ ਦੇਈਏ ਕਿ ਸੋਨਾਲੀ ਬੇਂਦਰੇ ਅੱਜ ਆਪਣਾ 45ਵਾਂ ਜਨਮਦਿਨ ਮਨਾ  ਰਹੇ ਨੇ। ਦੱਸ ਦਈਏ ਉਹ ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਗਾਇਬ ਹੋ ਗਏ ਸਨ। ਜਿਸਦੀ ਵਜਾ ਸੀ ਕੈਂਸਰ ਦੀ ਬਿਮਾਰੀ। ਜੀ ਹਾਂ ਉਨ੍ਹਾਂ ਨੂੰ ਸਾਲ 2018 ਵਿੱਚ ਜਦੋਂ ਪਤਾ ਚੱਲਿਆ ਸੀ ਕਿ ਉਨ੍ਹਾਂ ਨੂੰ ਕੈਂਸਰ ਹੈ ਤਾਂ ਉਹ ਇਸਦੇ ਇਲਾਜ ਲਈ ਨਿਯੂਯਾਰਕ ਗਏ ਸਨ। ਪਰ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦੀ ਬੀਮਾਰੀ ਨੂੰ ਮਾਤ ਦੇ ਕੇ ਹੁਣ ਆਪਣੀ ਨਾਰਮਲ ਜ਼ਿੰਦਗੀ ਜਿਉਂ ਰਹੇ ਹਨ। ਜਿਸਦੇ ਚੱਲਦੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ  ਪਹੁੰਚੇ ਸਨ। ਦੱਸ ਦਈਏ ਉਹ ਹਿੰਦੀ ਫ਼ਿਲਮਾਂ ਦੇ ਨਾਲ ਟੀਵੀ ਦੇ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

 
View this post on Instagram
 

Gratitude ??

A post shared by Sonali Bendre (@iamsonalibendre) on

0 Comments
0

You may also like