ਸੋਨਾਲੀ ਡੋਗਰਾ ਦਾ ਨਵਾਂ ਗੀਤ ‘ਚੱਲ ਮੇਲੇ ਨੂੰ ਚੱਲੀਏ’ ਹੋਇਆ ਰਿਲੀਜ਼

written by Shaminder | December 18, 2020

ਸੋਨਾਲੀ ਡੋਗਰਾ ਦਾ ਨਵਾਂ ਗੀਤ ‘ਚੱਲ ਮੇਲੇ ਨੂੰ ਚੱਲੀਏ’ ਰਿਲੀਜ਼ ਹੋ ਚੁੱਕਿਆ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਮਿਊਜ਼ਿਕ ਸੁਰਿੰਦਰ ਬੱਚਨ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਦਾ ਵੀਡੀਓ ਵੀ ਪੀਟੀਸੀ ਵੱਲੋਂ ਤਿਆਰ ਕੀਤਾ ਗਿਆ ਹੈ । sonali ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਸੁਣ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਨਾਲੀ ਡੋਗਰਾ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । sonali ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦਾ ਜਨਮ ਦਿਨ, ਮੈਗਜ਼ੀਨ ਲਈ ਕੰਮ ਕਰਦੀ ਸੀ ਰਿਚਾ ਚੱਡਾ
‘ਯਾਰਾ ਤੇਰੀ ਕਮਲੀ’ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਹਨ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਏ ਹਨ । ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ । ਇਸ ਤੋਂ ਇਲਾਵਾ ਪੀਟੀਸੀ ਸਟੂਡੀਓ ਵੱਲੋਂ ਵੀ ਕਈ ਗਾਇਕਾਂ ਦੇ ਗੀਤ ਰਿਕਾਰਡ ਕੀਤੇ ਜਾਂਦੇ ਹਨ । sonali  

0 Comments
0

You may also like