ਸੋਨਮ ਬਾਜਵਾ ਨੂੰ ਕਿਸ ਨੇ ਦਿੱਤੀ ਉਸ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ …!

Written by  Rupinder Kaler   |  June 06th 2020 10:55 AM  |  Updated: June 06th 2020 10:55 AM

ਸੋਨਮ ਬਾਜਵਾ ਨੂੰ ਕਿਸ ਨੇ ਦਿੱਤੀ ਉਸ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ …!

ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ।ਹਾਲ ਹੀ ਵਿੱਚ ਉਹ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਸਾਇਬਰ ਬੁਲਿੰਗ ਦਾ ਸ਼ਿਕਾਰ ਹੋਈ ਹੈ । ਦਰਅਸਲ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਚੈਟ ਦੇ ਸਕਰੀਨ ਸ਼ਾਟ ਸ਼ੇਅਰ ਕੀਤੇ ਹਨ । ਉਹਨਾਂ ਮੁਤਾਬਿਕ ਇਹ ਸਾਰੀ ਚੈਟ ਫੇਕ ਹੈ ਤੇ ਉਹਨਾਂ ਦੇ ਨਾਂਅ ਤੇ ਕੀਤੀ ਗਈ ਹੈ ।

https://www.instagram.com/p/CA0T4oeBn2o/

ਸੋਨਮ ਨੇ ਲਿਖਿਆ ਹੈ ‘ਇਹ ਕੁਝ ਅਕਾਊਂਟ ਹਨ ਜਿਨ੍ਹਾਂ ਨੇ ਮੇਰੇ ਨਾਂਅ ਦੀ ਫੇਕ ਇੰਸਟਾ ਚੈਟ ਕੀਤੀ ਹੈ । ਮੈਂ ਨਹੀਂ ਜਾਣਦੀ ਕਿ ਦੂਜਿਆਂ ਨਾਲ ਅਜਿਹਾ ਕੁਝ ਕਰਨਾ ਮਜੇਦਾਰ ਹੈ ਜਾਂ ਇਸ ਦਾ ਕੁਝ ਹੋਰ ਏਜੰਡਾ ਹੈ । ਪਰ ਮੈਨੂੰ ਦੁੱਖ ਹੈ ਕਿ ਕੁਝ ਲੋਕ ਇਹਨਾਂ ਅਕਾਊਂਟ ਦੇ ਪਿੱਛੇ ਛੁਪ ਕੇ ਇਹ ਸਭ ਕੁਝ ਕਰਦੇ ਹਨ ਤੇ ਪੈਸਾ ਬਣਾਉਂਦੇ ਹਨ । ਇਹਨਾਂ ਦੀ ਜ਼ਿੰਦਗੀ ਹਮੇਸ਼ਾ ਝੂਠ ਤੇ ਨਫਰਤ ਨਾਲ ਭਰੀ ਹੁੰਦੀ ਹੈ । ਰੱਬ ਤੁਹਾਨੂੰ ਚੰਗੀ ਸੋਚ ਦੇਵੇ ਤੇ ਦੂਸਰਿਆਂ ਦੀ ਇੱਜ਼ਤ ਕਰਨੀ ਸਿਖਾਏ । ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਅਕਾਊਂਟ ਦੀ ਰਿਪੋਰਟ ਕਰੋ, ਉਦੋਂ ਵੀ ਕਰੋ ਜਦੋਂ ਕੁਝ ਹੋਰ ਲੋਕਾਂ ਨਾਲ ਇਸ ਤਰ੍ਹਾਂ ਦਾ ਹੁੰਦਾ ਹੈ #CyberBullyingShouldStop’ ।

https://www.instagram.com/p/CBAP7h1hiM1/

ਸੋਨਮ ਨੇ ਜਿਹੜੇ ਸਕਰੀਨ ਸ਼ਾਟ ਪਾਏ ਹਨ ਉਸ ਵਿੱਚ ਕੋਈ ਅਣਪਛਾਤਾ ਵਿਅਕਤੀ ਸੋਨਮ ਨੂੰ ਕਹਿ ਰਿਹਾ ਹੈ ਕਿ ਉਸ ਕੋਲ ਸੋਨਮ ਦਾ ਕੋਈ ਵੀਡੀਓ ਹੈ, ਜਿਹੜਾ ਕਿ ਉਹ ਵਾਇਰਲ ਕਰਨ ਜਾ ਰਿਹਾ ਹੈ । ਸੋਨਮ ਦੇ ਨਾਂਅ ਵਾਲਾ ਯੂਜ਼ਰ ਕਹਿ ਰਿਹਾ ਹੈ ‘ਇਹ ਤੈਨੂੰ ਕਿੱਥੋਂ ਮਿਲਿਆ, ਪਲੀਜ਼ ਇਸ ਨੂੰ ਸ਼ੇਅਰ ਨਾ ਕਰੋ । ਕਿਸੇ ਵੀ ਗਰੁੱਪ ਵਿੱਚ ਨਹੀਂ, ਨਹੀਂ ਤਾਂ ਲੋਕ ਮੇਰਾ ਜੀਣਾ ਮੁਸ਼ਿਕਲ ਕਰ ਦੇਣਗੇ’ ।

https://www.instagram.com/p/CAnYOPKBS5Q/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network