ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ

written by Lajwinder kaur | May 26, 2021

ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਐਕਟਰੈੱਸ ਸੋਨਮ ਬਾਜਵਾ ਜੋ ਕਿ ਏਨੀਂ ਦਿਨੀਂ ਆਪਣੇ ਅਗਲੇ ਫ਼ਿਲਮੀ ਪ੍ਰੋਜੈਕਟ ਦੇ ਲਈ ਯੂ.ਕੇ ਪਹੁੰਚੀ ਹੋਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਆਪਣੀਆਂ ਦੋ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ਤੋਂ ਬਾਅਦ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਹੀਆਂ ਨੇ।

sidhu moose wala with sonam bajwa Image Source: instagram
ਹੋਰ ਪੜ੍ਹੋ : ਗਾਇਕ ਅਰਮਾਨ ਬੇਦਿਲ ਦੇ ਆਉਣ ਵਾਲੇ ਨਵੇਂ ਗੀਤ ‘Rabba Ve’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਟੀਜ਼ਰ
sonam bajwa image with sidhu moose wala Image Source: instagram
ਇਨ੍ਹਾਂ ਤਸਵੀਰਾਂ 'ਚ ਦੋਵੇਂ ਜਣੇ ਇੱਕ-ਦੂਜੇ ਦੇ ਹੱਥਾਂ ‘ਚ ਹੱਥ ਪਾ ਕੇ ਯੂ.ਕੇ ਦੀਆਂ ਸੜਕਾਂ ਉੱਤੇ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ। ਇਹ ਤਸਵੀਰਾਂ ਉਨ੍ਹਾਂ ਦੇ ਆਉਣ ਵਾਲੇ ਨਵੇਂ ਗਾਣੇ ਦੀ ਸ਼ੂਟਿੰਗ ਤੋਂ ਹੈ। ਜੀ ਹਾਂ ਸੋਨਮ ਬਾਜਵਾ ਸਿੱਧੂ ਮੂਸੇਵਾਲਾ ਦੇ ਗੀਤ ‘BOO CALL’ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਉੱਤੇ ਲੱਖਾਂ ਦੀਆਂ ਗਿਣਤੀਆਂ ਚ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ। ਇਸ ਗੀਤ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਨੇ।
ardab mutiyaran song jatti jeone song Image Source: instagram
ਜੀ ਹਾਂ ਸਿੱਧੂ ਮੂਸੇਵਾਲਾ ਆਪਣੇ ਨਵੇਂ ਮਿਊਜ਼ਿਕ ਐਲਬਮ ‘Moose Tape’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜਿਸ ਦੇ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਰਹੇ ਨੇ। ਇਹ ਦੋਵੇਂ ਕਲਾਕਾਰ ਇਸ ਤੋਂ ਪਹਿਲਾਂ ਸਾਲ 2019 ‘ਚ ਆਈ ਫ਼ਿਲਮ ਅੜਬ ਮੁਟਿਆਰਾਂ ਦੇ ਗੀਤ ‘ਜੱਟੀ ਜਿਉਣੇ ਮੋੜ ਵਰਗੀ’ ‘ਚ ਨਜ਼ਰ ਆਏ ਸੀ।
 
View this post on Instagram
 

A post shared by Sonam Bajwa (@sonambajwa)

 

0 Comments
0

You may also like