ਪਿੰਡ ਦੀਆਂ ਬੀਬੀਆਂ ਨੂੰ ਮਿਲਕੇ ਸੋਨਮ ਬਾਜਵਾ ਨੂੰ ਯਾਦ ਆਈ ਆਪਣੀ ਬੀਬੀ, ਪਾਈ ਭਾਵੁਕ ਪੋਸਟ

Written by  Lajwinder kaur   |  February 17th 2020 01:43 PM  |  Updated: February 17th 2020 01:43 PM

ਪਿੰਡ ਦੀਆਂ ਬੀਬੀਆਂ ਨੂੰ ਮਿਲਕੇ ਸੋਨਮ ਬਾਜਵਾ ਨੂੰ ਯਾਦ ਆਈ ਆਪਣੀ ਬੀਬੀ, ਪਾਈ ਭਾਵੁਕ ਪੋਸਟ

ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਭਾਵੁਕ ਪੋਸਟ ਪਾਈ ਹੈ। ਸੋਨਮ ਬਾਜਵਾ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਪੁਆੜਾ ਦੀ ਸ਼ੂਟਿੰਗ ‘ਚ ਮਸ਼ਰੂਫ ਨੇ। ਫ਼ਿਲਮ ਦੇ ਸ਼ੂਟ ਦੌਰਾਨ ਉਹ ਪਿੰਡ ਦੀਆਂ ਔਰਤਾਂ ਨੂੰ ਮਿਲਿਆਂ ਤਾਂ ਉਨ੍ਹਾਂ ਨੂੰ ਆਪਣੀ ਬੀਬੀ ਦੀ ਯਾਦ ਆ ਗਈ।

ਹੋਰ ਵੇਖੋ:ਜ਼ਬਰਦਸਤ ਐਕਸ਼ਨ ਤੇ ਡਾਇਲਾਗਸ ਨਾਲ ਭਰਿਆ ‘ਇੱਕ ਸੰਧੂ ਹੁੰਦਾ ਸੀ’ ਦਾ ਸ਼ਾਨਦਾਰ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦੋਸਤੀ ਲਈ ਹਿੱਕ ਤਾਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

ਜਿਸਦੇ ਚੱਲਦੇ ਉਨ੍ਹਾਂ ਨੇ ਪਿੰਡ ਦੀਆਂ ਬੀਬੀਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੈਨੂੰ ਮੇਰੀ ਬੀਬੀ ਯਾਦ ਆ ਗਈ ਇਨ੍ਹਾਂ ਨੂੰ ਮਿਲਕੇ। ਉਹ ਉਨ੍ਹਾਂ ਵਰਗੀ ਬਹੁਤ ਪਿਆਰੀ ਸੀ। ਉਹ ਪਹਿਲੀ ਸੀ ਜਿਸਨੇ ਮੈਨੂੰ 'ਸੁੰਦਰ' ਕਿਹਾ ਸੀ ਜਦੋਂ ਦੂਜੇ ਮੈਂਬਰਾਂ ਨੇ ਕਿਹਾ ਕਿ ਮੈਂ 'ਪਰਿਵਾਰ' ਵਿਚਲੇ ਹਰ ਕਿਸੇ ਨਾਲੋਂ ਵੱਖਰੀ ਹਾਂ। ਉਹ ਹੋਰ ਕਿਸੇ ਦੇ ਦਿਲਾਂ ਅਤੇ ਇਰਾਦਿਆਂ ਨੂੰ ਵੇਖਣ ਵਿਚ ਵਿਸ਼ਵਾਸ ਕਰਦੀ ਸੀ ਨਾ ਕਿ ਬਾਹਰੀ ਦਿੱਖ ਨੂੰ । ਮੈਂ ਤੁਹਾਡੇ ਨਾਲ ਬਿਤਾਏ ਮਸਤੀ ਵਾਲੇ ਸਮੇਂ ਨੂੰ ਯਾਦ ਕਰਦੀ ਹਾਂ । ਰੱਬ ਉਸ ਨੂੰ ਅਸੀਸ ਦੇਵੇ ਜਿੱਥੇ ਵੀ ਉਹ ਨੇ । ਬੀਬੀ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਕਿਸੇ ਦਿਨ ਮਾਣ ਮਹਿਸੂਸ ਕਰਾਵਾਂਗੀ’

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ ‘ਚ ਜਿੰਦੇ ਮੇਰੀਏ ‘ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਪਰਮੀਸ਼ ਵਰਮਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਪੁਆੜਾ ਫ਼ਿਲਮ ਦੇ ਸ਼ੂਟ ਚ ਬਿਜ਼ੀ ਚੱਲ ਰਿਹਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network