ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਕਰਦੀ ਸੀ ਇਹ ਕੰਮ,ਜਨਮ ਦਿਨ ‘ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

written by Shaminder | August 16, 2021

ਸੋਨਮ ਬਾਜਵਾ (Sonam Bajwa)  ਦਾ ਅੱਜ ਜਨਮ ਦਿਨ  (Birthday) ਹੈ । ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । ਸੋਨਮ ਬਾਜਵਾ ਦਾ ਅਸਲ ਨਾਂਅ ਸੋਨਮਪ੍ਰੀਤ ਕੌਰ ਬਾਜਵਾ ਹੈ । ਸੋਨਮ ਬਾਜਵਾ  (Sonam Bajwa)  ਦਾ ਜਨਮ 16  ਅਗਸਤ ਨੂੰ ਨੈਨੀਤਾਲ ‘ਚ ਹੋਇਆ ਸੀ ।ਦਿੱਲੀ ਯੂਨੀਵਰਸਿਟੀ ਤੋਂ ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕੀਤੀ ।ਉਨ੍ਹਾਂ ਨੇ 2012 ’ਚ ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ ‘ਚ ਭਾਗ ਲਿਆ ਅਤੇ ਇਸ ਤੋਂ ਬਾਅਦ ਏਅਰ ਹੋਸਟੈੱਸ ਦੇ ਤੌਰ ‘ਤੇ ਕੰਮ ਕੀਤਾ ।

Sonam Bajwa ,,-min Image From Instagram

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦੀ ਧੀ ਨੇ ਕੀਤਾ ‘ਲਾ ਲਾ’ ਗੀਤ ‘ਤੇ ਡਾਂਸ, ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ 

ਸੋਨਮ ਐਕਟਿੰਗ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੀ ਗਈ ਜਿੱਥੇ ਖੂਬਸੂਰਤੀ ਦੇ ਕਈ ਮੁਕਾਬਲਿਆਂ ‘ਚ ਭਾਗ ਲਿਆ । 2014  ‘ਚ ਉਨ੍ਹਾਂ ਨੇ ਹਿੱਟ ਫ਼ਿਲਮ ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨਿਭਾਈ ਸੀ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ ਸਨ । ਸੋਨਮ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Sonam -min Image From Instagram

ਸੋਨਮ ਬਾਜਵਾ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ‘ਅੜਬ ਮੁਟਿਆਰਾਂ’ ‘ਚ ਉਸ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਜ਼ਿਅਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਚੁਲਬੁਲੇ ਹੋਣ ਜਾਂ ਰੋਮਾਂਟਿਕ ਅਤੇ ਇਨ੍ਹਾਂ ਕਿਰਦਾਰਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਜਾਨ ਪਾ ਦਿੱਤੀ ਹੈ ।

 

0 Comments
0

You may also like