ਬੱਚੇ ਦੇ ਜਨਮ ਤੋਂ ਪਹਿਲਾਂ ਪਤੀ ਆਨੰਦ ਆਹੂਜਾ ਨਾਲ ਬੇਬੀਮੂਨ ਲਈ ਪਹੁੰਚੀ ਸੋਨਮ ਕਪੂਰ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

written by Lajwinder kaur | June 02, 2022

ਅਦਾਕਾਰਾ ਸੋਨਮ ਕਪੂਰ ਮਾਂ ਬਣਨ ਵਾਲੀ ਹੈ ਅਤੇ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਲੈ ਰਹੀ ਹੈ। ਸੋਨਮ ਅਕਸਰ ਬੇਬੀ ਬੰਪ ਫਲਾਂਟ ਕਰਦੇ ਹੋਏ ਆਪਣੇ ਚਿਹਰੇ ਦਾ ਨੂਰ ਦਿਖਾ ਰਹੀ ਸੀ। ਅਦਾਕਾਰਾ ਦਾ ਗੋਲ ਦੇਖਣ ਵਾਲਾ ਹੈ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ 'ਚ ਆਪਣੇ ਖੁਸ਼ਨੁਮਾ ਪਲਾਂ ਨੂੰ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ 4 ਜੂਨ ਨੂੰ ਪੀਟੀਸੀ ਪੰਜਾਬੀ ਗੋਲਡ ਉੱਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

ਹਾਲ ਹੀ 'ਚ ਅਭਿਨੇਤਰੀ ਨੇ ਇੰਸਟਾਗ੍ਰਾਮ ਦੀ ਸਟੋਰੀਆਂ 'ਚ ਬੈਕ ਟੂ ਬੈਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਤੀ ਅਤੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਨਜ਼ਰ ਆ ਰਹੀ ਹੈ। ਸੋਨਮ ਕਪੂਰ ਨੇ ਇਕ ਨਹੀਂ ਸਗੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਦੱਸਿਆ ਹੈ ਕਿ ਉਹ ਬੇਬੀਮੂਨ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਉੱਥੇ ਦੇ ਖੂਬਸੂਰਤ ਨਜ਼ਾਰਿਆਂ ਅਤੇ ਖਾਣ-ਪੀਣ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

ਸੋਨਮ ਕਪੂਰ ਨੇ ਗੋਲਡਨ ਹੂਪ ਈਅਰਿੰਗਸ ਅਤੇ ਹਾਰ ਦੇ ਨਾਲ ਪੀਲੇ ਰੰਗ ਦੀ ਕਮੀਜ਼ ਨਾਲ ਆਪਣਾ ਲੁੱਕ ਪੂਰਾ ਕੀਤਾ। ਤਾਂ ਦੂਜੇ ਪਾਸੇ ਆਨੰਦ ਆਹੂਜਾ ਸਲੇਟੀ ਰੰਗ ਦੀ ਟੀ-ਸ਼ਰਟ 'ਚ ਕਾਫੀ ਕੂਲ ਨਜ਼ਰ ਆ ਰਹੇ ਹਨ। ਸੋਨਮ ਨੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ ਨਜ਼ਰ ਆ ਰਹੇ ਹਨ ਅਤੇ ਅਭਿਨੇਤਰੀ ਇਸ 'ਚ ਕਹਿੰਦੀ ਨਜ਼ਰ ਆ ਰਹੀ ਹੈ, 'ਕਹਾਂ, ਹਮ ਬੇਬੀਮੂਨ'।

sonam kapoor instagram story from babymoon

ਇਸ ਲਈ ਅਗਲੀ ਵੀਡੀਓ 'ਚ ਸੋਨਮ ਕਪੂਰ ਆਪਣੇ ਪ੍ਰਸ਼ੰਸਕਾਂ ਨੂੰ ਦੱਸ ਰਹੀ ਹੈ ਕਿ ਉਹ ਵਾਈਨ ਦੀ ਬਜਾਏ ਸੰਤਰੇ ਦਾ ਜੂਸ ਪੀ ਰਹੀ ਹੈ। ਆਨੰਦ ਨੇ ਪਿੱਛੇ ਤੋਂ ਕਿਹਾ, ਪਾਣੀ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਵੀਡੀਓ 'ਚ ਆਲੇ-ਦੁਆਲੇ ਦੀਆਂ ਕਈ ਚੀਜ਼ਾਂ ਦਿਖਾਈਆਂ। ਪ੍ਰਸ਼ੰਸਕ ਲਗਾਤਾਰ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਅਦਾਕਾਰਾ ਦੀ ਚਮਕ ਦੀ ਤਾਰੀਫ ਕਰ ਰਹੇ ਹਨ।

Sonam Kapoor flaunts her baby bump as she lives 'Kaftan' life [See Photos] (1) Image Source: Instagram
ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਖੁਸ਼ਖਬਰੀ ਦਿੱਤੀ ਸੀ ਕਿ ਉਹ ਇਸ ਸਾਲ ਮਾਂ ਬਣਨ ਜਾ ਰਹੀ ਹੈ। ਬੇਬੀ ਬੰਪ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਸੋਨਮ ਨੇ ਲਿਖਿਆ, '6 ਸਾਲ ਦੀ ਗਰਲਫ੍ਰੈਂਡ, 4 ਸਾਲ ਦੀ ਪਤਨੀ ਅਤੇ ਹੁਣ ਇਸ ਸਾਲ ਉਸਦੀ ਮਾਂ ਦਾ ਓਪਨਿੰਗ ਡੇਅ ਹੈ’। ਦੱਸ ਦਈਏ ਦੋਵਾਂ ਨੇ ਕਈ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਫਿਰ ਦੋਵਾਂ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ। ਫ਼ਿਲਹਾਲ ਸੋਨਮ ਕਪੂਰ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ, ਦੋਵੇ ਜਣੇ ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਕਾਫੀ ਉਤਸੁਕ ਹਨ। ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੱਸ ਦਈਏ Neerja ਫ਼ਿਲਮ ਚ ਸੋਨਮ ਕਪੂਰ ਵੱਲੋਂ ਨਿਭਾਏ ਕਿਰਦਾਰ ਦੇ ਲਈ National Film Awards ਮਿਲਿਆ ਸੀ।

 

You may also like