ਅਦਾਕਾਰਾ ਸੋਨਮ ਕਪੂਰ ਦੇ ਜਨਮ ਦਿਨ ਨੂੰ ਪਤੀ ਨੇ ਇਸ ਤਰ੍ਹਾਂ ਬਣਾਇਆ ਖ਼ਾਸ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | June 09, 2020

ਸੋਨਮ ਕਪੂਰ ਨੇ ਆਪਣੇ ਜਨਮ ਦਿਨ ‘ਤੇ ਆਪਣੇ ਮਾਪਿਆਂ ਕੋਲ ਪਹੁੰਚੀ । ਜਿੱਥੇ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਵੀ ਸ਼ੇਅਰ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਨੇ ਕਿਸ ਅੰਦਾਜ਼ ‘ਚ ਆਪਣਾ ਜਨਮ ਦਿਨ ਮਨਾਇਆ ਹੈ ।

sonam sonam
ਦੱਸ ਦਈਏ ਕਿ ਸੋਨਮ ਆਪਣੇ ਸਹੁਰੇ ਘਰ ਦਿੱਲੀ ‘ਚ ਹੀ ਸਨ, ਪਰ ਉਨ੍ਹਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਲਈ ਆਨੰਦ ਉਨ੍ਹਾਂ ਨੂੰ ਮੁੰਬਈ ਲੈ ਕੇ ਪਹੁੰਚ ਗਏ ।   ਸੋਨਮ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ । ਜਿਸ ‘ਚ ਪ੍ਰੇਮ ਰਤਨ ਧਨ ਪਾਇਓ, ਨੀਰਜਾ, ਏਕ ਲੜਕੀ ਕੋ ਦੇਖਾ ਤੋ ਐਸਾ ਲਗਾ, ਪੈਡਮੈਨ, ਰਾਂਝਣਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । https://www.instagram.com/p/CBL5xMplURw/ ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਵਿਆਹ ਦੀ ਵਰੇ੍ਹਗੰਢ ਮਨਾਈ ਸੀ । ਜਿਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਧੀ ਆਪਣੇ ਪਿਤਾ ਵਾਂਗ ਹੀ ਬੇਹਦ ਸਟਾਈਲਿਸ਼ ਹੈ । ਅਨੰਦ ਆਹੁਜਾ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ । ਜੋ ਕਿ ਦਿੱਲੀ ਦਾ ਰਹਿਣ ਵਾਲਾ ਇੱਕ ਬਿਜਨੇਸ ਮੈਨ ਹੈ ।

0 Comments
0

You may also like