ਸੁਪਰਸਟਾਰ ਦੀ ਬੇਟੀ ਹੋਣ ਦੇ ਬਾਵਜੂਦ ਸੋਨਮ ਕਪੂਰ ਰੁਪਿਆਂ ਲਈ ਕਰ ਚੁੱਕੀ ਹੈ ਵੇਟਰ ਦੀ ਨੌਕਰੀ,ਜਾਣੋ ਦਿਲਚਸਪ ਕਿੱਸੇ

Written by  Aaseen Khan   |  June 09th 2019 12:22 PM  |  Updated: June 09th 2019 12:26 PM

ਸੁਪਰਸਟਾਰ ਦੀ ਬੇਟੀ ਹੋਣ ਦੇ ਬਾਵਜੂਦ ਸੋਨਮ ਕਪੂਰ ਰੁਪਿਆਂ ਲਈ ਕਰ ਚੁੱਕੀ ਹੈ ਵੇਟਰ ਦੀ ਨੌਕਰੀ,ਜਾਣੋ ਦਿਲਚਸਪ ਕਿੱਸੇ

ਸੁਪਰਸਟਾਰ ਦੀ ਬੇਟੀ ਹੋਣ ਦੇ ਬਾਵਜੂਦ ਸੋਨਮ ਕਪੂਰ ਰੁਪਿਆਂ ਲਈ ਕਰ ਚੁੱਕੀ ਹੈ ਵੇਟਰ ਦੀ ਨੌਕਰੀ,ਜਾਣੋ ਦਿਲਚਸਪ ਕਿੱਸੇ : ਬਾਲੀਵੁੱਡ ਦੀ ਹੁਨਰਮੰਦ ਤੇ ਖ਼ੂਬਸੂਰਤ ਅਦਾਕਾਰਾ ਸੋਨਮ ਕਪੂਰ 9 ਜੂਨ ਨੂੰ ਆਪਣਾ 34 ਵਾਂ ਜਨਮਦਿਨ ਮਨਾ ਰਹੇ ਹਨ। ਸੋਨਮ ਦਾ ਜਨਮ 9 ਜੂਨ, 1985 ਨੂੰ ਮੁੰਬਈ ਦੇ ਚੈਂਬੂਰ 'ਚ ਐਕਟਰ ਅਨਿਲ ਕਪੂਰ ਦੇ ਘਰ ਹੋਇਆ। ਏਵਰਗਰੀਨ ਐਕਟਰ ਅਨਿਲ ਕਪੂਰ ਦੀ ਧੀ ਹੋਣ ਦੇ ਬਾਵਜੂਦ ਸੋਨਮ ਕਪੂਰ ਨੂੰ ਆਪਣੀ ਪਾਕੇਟਮਨੀ ਲਈ ਵੇਟਰ ਬਨਣਾ ਪਿਆ ਸੀ ।Sonam kapoor celebrates her 34th birthday today interesting facts

ਸੋਨਮ ਦੀ ਪਹਿਲੀ ਨੌਕਰੀ ਸਿੰਗਾਪੁਰ ਦੇ ਮੈਕਸਿਕਨ ਰੇਸਟੋਰੇਂਟ ਵਿੱਚ ਵੇਟਰੈੱਸ ਦੀ ਸੀ। ਹਾਲਾਂਕਿ ਉਨ੍ਹਾਂ ਨੂੰ ਚਾਰ ਦਿਨ ਬਾਅਦ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।ਇਹ ਕੰਮ ਉਨ੍ਹਾਂ ਨੇ ਸਿੰਗਾਪੁਰ 'ਚ ਆਪਣੀ 2 ਸਾਲਾਂ ਦੀ ਪੜ੍ਹਾਈ ਦੌਰਾਨ ਕੀਤੀ ਸੀ। ਸੋਨਮ ਹਮੇਸ਼ਾ ਤੋਂ ਹੀ ਇੰਡੀਪੈਂਡੇਂਟ ਰਹੀ ਹੈ। ਅਮੀਰ ਪਰਿਵਾਰ ਦੀ ਹੁੰਦੇ ਹੋਏ ਵੀ ਸੋਨਮ ਕਪੂਰ ਨੂੰ ਖੁਦ ਦਾ ਪੈਸਾ ਖਰਚ ਕਰਨਾ ਪਸੰਦ ਹੈ।

Sonam kapoor celebrates her 34th birthday today interesting facts Sonam kapoor 3

ਸੋਨਮ ਜਦੋਂ 19 ਸਾਲ ਦੀ ਸੀ ਤੱਦ ਉਨ੍ਹਾਂ ਦੇ ਬੁਆਏਫਰੈਂਡ ਨੇ ਉਨ੍ਹਾਂ ਦੇ ਭਾਰ ਦਾ ਮਜ਼ਾਕ ਬਣਾਇਆ ਸੀ ਅਤੇ ਇਸ ਲਈ ਸੋਨਮ ਨੇ ਆਪਣੇ ਬੁਆਏਫਰੈਂਡ ਨਾਲ ਬ੍ਰੇਕਅੱਪ ਕਰ ਲਿਆ ਸੀ। ਕੀ ਤੁਸੀ ਜਾਣਦੇ ਹੋ ਕਿ ਸੋਨਮ ਨੇ ਆਪਣੀ ਡੇਬਿਊ ਫਿਲਮ ਸਾਵਰੀਆ ਲਈ ਆਪਣਾ ਭਾਰ 35 ਕਿੱਲੋ ਤੱਕ ਘੱਟ ਕੀਤਾ ਸੀ ? ਸੋਨਮ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ਬਲੈਕ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਸੰਜੈ ਲੀਲਾ ਭੰਸਾਲੀ ਨੇ ਸੋਨਮ ਨੂੰ ਆਪਣੀ ਅਗਲੀ ਫ਼ਿਲਮ ਸਾਵਰੀਆ ਵਿੱਚ ਲੀਡ ਰੋਲ ਆਫਰ ਕੀਤਾ ਅਤੇ ਇਸਦੇ ਲਈ ਉਨ੍ਹਾਂ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ।

Sonam kapoor celebrates her 34th birthday today interesting facts Sonam kapoor

ਸਕੂਲ ਦੇ ਦਿਨਾਂ 'ਚ ਸੋਨਮ ਮੁੰਡਿਆਂ ਨੂੰ ਆਪਣੇ ਭਰਾਵਾਂ ਦਾ ਨਾਮ ਲੈ ਕੇ ਡਰਾਇਆ ਕਰਦੀ ਸੀ। ਇੱਕ ਦਿਨ ਸੋਨਮ ਨੇ ਅਰਜੁਨ ਕਪੂਰ ਕੋਲ ਇੱਕ ਮੁੰਡੇ ਦੀ ਸ਼ਿਕਾਇਤ ਕੀਤੀ। ਉਸ ਮੁੰਡੇ ਨੂੰ ਮਾਰਨ ਲਈ ਅਰਜੁਨ ਨੇ ਉਸਦੀ ਕਾਲਰ ਫੜ ਲਈ। ਅਗਲੇ ਦਿਨ ਉਸ ਲੜਕੇ ਨੇ ਅਰਜੁਨ ਨੂੰ ਜ਼ੋਰਦਾਰ ਮੁੱਕਾ ਮਾਰਿਆ।

ਹੋਰ ਵੇਖੋ : ਟਰੇਲਰ ਤੋਂ ਬਾਅਦ ‘ਮਿੰਦੋ ਤਸੀਲਦਾਰਨੀ’ ਦੇ ਪਹਿਲੇ ਗੀਤ ਨੇ ਵੀ ਮਚਾਈ ਧਮਾਲ,(ਵੀਡੀਓ)

Sonam kapoor celebrates her 34th birthday today interesting facts Sonam Kapoor 2

ਅਰਜੁਨ ਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਮੁੰਡਾ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਸੀ। ਇਹ ਗੱਲ ਅਰਜੁਨ 'ਗੁੰਡੇ' ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਵੀ ਕਬੂਲ ਕਰ ਚੁੱਕੇ ਹਨ। ਸੋਨਮ ਦੀ ਵਜ੍ਹਾ ਕਰਕੇ ਅਰਜੁਨ ਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network