
Sonam Kapoor latest pics viral: ਬਾਲੀਵੁੱਡ ਦੀ ਸਟਾਈਲ ਡੀਵਾ ਸੋਨਮ ਕਪੂਰ ਜੋ ਕਿ ਇਸੇ ਸਾਲ ਅਗਸਤ ਮਹੀਨੇ ਵਿੱਚ ਮਾਂ ਬਣੀ, ਉਨ੍ਹਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਪਰ ਪੁੱਤਰ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰਾ ਨੇ ਫਿਰ ਤੋਂ ਜ਼ਬਰਦਸਤ ਵਾਪਸੀ ਕੀਤੀ ਹੈ, ਉਹ ਕਿਸੇ ਫ਼ਿਲਮ 'ਚ ਨਹੀਂ ਸਗੋਂ ਰੈੱਡ ਕਾਰਪੇਟ 'ਤੇ ਨਜ਼ਰ ਆਈ ਅਤੇ ਸਭ ਦੇਖਦੇ ਹੀ ਰਹਿ ਗਏ। ਬੇਟੇ ਨੂੰ ਜਨਮ ਦੇਣ ਦੇ ਤਿੰਨ ਮਹੀਨੇ ਬਾਅਦ ਹੀ ਸੋਨਮ ਇੰਨੀ ਫਿੱਟ ਹੋ ਗਈ ਹੈ ਕਿ ਦੇਖਣ ਵਾਲਿਆਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ। ਬਿਲਕੁਲ ਪਤਲੀ ਅਤੇ ਫਿੱਟ ਨਜ਼ਰ ਆ ਰਹੀ ਸੋਨਮ ਨੇ ਜਦੋਂ ਰੈੱਡ ਸੀ ਫ਼ਿਲਮ ਫੈਸਟੀਵਲ ਵਿੱਚ ਐਂਟਰੀ ਲਈ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਦਾ ਨਵਾਂ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਰੈੱਡ ਸੀ ਫ਼ਿਲਮ ਫੈਸਟੀਵਲ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਹਿੱਸਾ ਲਿਆ। ਇਸ ਮੌਕੇ ਸੋਨਮ ਕਪੂਰ ਵੀ ਪਹੁੰਚੀ ਅਤੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ। ਲਾਲ ਰੰਗ ਦੇ ਸਟਾਈਲਿਸ਼ ਗਾਊਨ 'ਚ ਸੋਨਮ ਦਾ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਸੀ। ਸੋਨਮ ਨੇ ਹੀਰਿਆਂ ਦੇ ਹਾਰ ਨਾਲ ਆਪਣਾ ਸ਼ਾਹੀ ਲੁੱਕ ਨੂੰ ਪੂਰਾ ਕੀਤਾ। ਉਸ ਦੇ ਪ੍ਰਸ਼ੰਸਕਾਂ ਨੂੰ ਅਭਿਨੇਤਰੀ ਦਾ ਇਹ ਲੁੱਕ ਪਸੰਦ ਆ ਰਿਹਾ ਹੈ। ਉਸ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਹਨ, ਜੋ ਖੂਬ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਸੋਨਮ ਦੀ ਫਿਟਨੈੱਸ ਅਤੇ ਉਸ ਦੇ ਪਰਫੈਕਟ ਫਿਗਰ ਦੀ ਤਾਰੀਫ ਕਰ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ, ਭਾਰਤ ਦੀ ਫੈਸ਼ਨ ਡੀਵਾ। ਇਸ ਦੇ ਨਾਲ ਹੀ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਖੂਬਸੂਰਤ ਲੱਗਦੇ ਹੋ। ਦੱਸ ਦੇਈਏ ਕਿ 20 ਅਗਸਤ ਨੂੰ ਸੋਨਮ ਨੇ ਬੇਟੇ ਵਾਯੂ ਨੂੰ ਜਨਮ ਦਿੱਤਾ ਸੀ। ਬੇਟੇ ਨੂੰ ਜਨਮ ਦੇਣ ਦੇ ਤਿੰਨ ਮਹੀਨੇ ਬਾਅਦ ਹੀ ਸੋਨਮ ਦੀ ਪਰਫੈਕਟ ਬਾਡੀ ਦੇਖ ਕੇ ਹਰ ਕੋਈ ਹੈਰਾਨ ਹੈ। ਸਾਫ ਹੈ ਕਿ ਸੋਨਮ ਨੇ ਇਸ ਲਈ ਕਾਫੀ ਮਿਹਨਤ ਕੀਤੀ ਹੈ ।

View this post on Instagram