ਇਹ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਭੂਆ ਨੂੰ ਕੀਤਾ ਬਰਥਡੇ ਵਿਸ਼

written by Shaminder | August 10, 2020

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਹਰ ਕੋਈ ਆਪਣੇ ਪਰਿਵਾਰਾਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਿਹਾ ਹੈ ।ਇਸ ਦੌਰਾਨ ਬਾਲੀਵੁੱਡ ਦੇ ਅਦਾਕਾਰ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ । ਕੋਈ ਐਕਸਰਸਾਈਜ਼ ਕਰਕੇ ਆਪਣਾ ਟਾਈਮ ਬਿਤਾ ਰਿਹਾ ਹੈ ਅਤੇ ਕੋਈ ਵੱਖ-ਵੱਖ ਤਰ੍ਹਾਂ ਦੀਆਂ ਰੈਸਿਪੀਸ ਬਣਾਉਣਾ ਸਿੱਖ ਰਿਹਾ ਹੈ ਅਜਿਹੇ ‘ਚ ਅਦਾਕਾਰਾ ਸੋਨਮ ਕਪੂਰ ਵੀ ਆਪਣੇ ਪਤੀ ਦੇ ਨਾਲ ਟਾਈਮ ਸਪੈਂਡ ਕਰ ਰਹੀ ਹੈ । https://www.instagram.com/p/CDs70IsFObi/?utm_source=ig_web_copy_link ਇਸ ਦੇ ਨਾਲ ਹੀ ਉਹ ਆਪਣੀਆਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਆਪਣੀ ਭੂਆ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਭੂਆ ਨੂੰ ਬਰਥਡੇ ਵੀ ਵਿਸ਼ ਕੀਤਾ ਹੈ । https://www.instagram.com/p/CDs-4CulbVl/ ਦੱਸ ਦਈਏ ਕਿ ਇਸ ਤੋਂ ਪਹਿਲਾਂ ਲੰਡਨ ਗਈ ਸੋਨਮ ਕਪੂਰ ਨੂੰ ਟ੍ਰੋਲਰਸ ਨੇ ਕਾਫੀ ਟਰੋਲ ਕੀਤਾ ਸੀ । ਦਰਅਸਲ ਸੋਨਮ ਨੇ ਆਪਣੇ ਵਰਕ ਆਊਟ ਦੀ ਇੱਕ ਤਸਵੀਰ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ ਜਿਸ ਤੋਂ ਟ੍ਰੋਲਰਸ ਭੜਕ ਗਏ ਸਨ ਅਤੇ ਉਨ੍ਹਾਂ ਨੂੰ ਇਸ ਗੱਲੋਂ ਟਰੋਲ ਕਰਨ ਲੱਗ ਪਏ ਸਨ ਕਿ ਸੋਨਮ ਨੂੰ ਲੰਡਨ ਜਾ ਕੇ ਕੁਝ ਦਿਨ ਖੁਦ ਨੂੰ ਕੁਆਰੰਟੀਨ ਕਰਨਾ ਚਾਹੀਦਾ ਸੀ ।

0 Comments
0

You may also like