ਸੋਨਮ ਕਪੂਰ ਦੇ ਪਤੀ ਆਨੰਦ ਅਹੂਜਾ ਨੇ ਆਪਣੀ ਪਤਨੀ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਰੋਮੈਂਟਿਕ ਤਸਵੀਰ

written by Pushp Raj | June 09, 2022

ਅੱਜ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਜਨਮਦਿਨ ਹੈ। ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਅਹੂਜਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਇਨ੍ਹੀਂ ਸੋਨਮ ਕਪੂਰ ਆਪਣੇ ਮਦਰਹੁੱਡ ਦਾ ਆਨੰਦ ਮਾਣ ਰਹੀ ਹੈ। ਅੱਜ ਪਤਨੀ ਸੋਨਮ ਕਪੂਰ ਦੇ ਜਨਮਦਿਨ ਮੌਕੇ ਉੱਤੇ ਆਨੰਦ ਅਹੂਜਾ ਨੇ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਜਲਦ ਹੀ ਮਾਤਾ-ਪਿਤਾ ਬਨਣ ਜਾ ਰਹੀ ਸੋਨਮ ਕਪੂਰ ਤੇ ਆਨੂੰਦ ਅਹੂਜਾ ਦੀ ਇਹ ਜੋੜੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਹ ਜੋੜੀ ਅਕਸਰ ਹੀ ਆਪਣੇ ਪ੍ਰੈਗਨੈਸੀ ਟਾਈਮ ਦਾ ਖੂਬ ਆਨੰਦ ਮਾਣ ਰਹੇ ਹਨ।

ਅੱਜ ਪਤਨੀ ਸੋਨਮ ਕਪੂਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਪਤੀ ਆਨੰਦ ਅਹੂਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਤਨੀ ਨਾਲ ਬੇਹੱਦ ਰੋਮੈਂਟਿਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਦੋਵੇਂ ਬਲੈਕ ਆਊਟਫਿਟ ਵਿੱਚ ਨਜ਼ਰ ਆ ਰਹੇ ਹਨ ਤੇ ਤਸਵੀਰ ਦੇ ਵਿੱਚ ਸੋਨਮ ਆਨੰਦ ਦੇ ਮੱਥੇ 'ਤੇ ਕਿਸ ਕਰਦੀ ਹੋਈ ਨਜ਼ਰ ਆ ਰਹੀ ਹੈ।

ਸੋਨਮ ਕਪੂਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਪਤੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਨੇ ਵੀ ਪਤੀ ਨੂੰ ਪਿਆਰ ਭਰੇ ਅੰਦਾਜ਼ ਵਿੱਚ ਧੰਨਵਾਦ ਕਿਹਾ ਹੈ।

ਸੋਨਮ ਕਪੂਰ ਜਲਦ ਹੀ ਮਾਂ ਬਣਨ ਵਾਲੀ ਹੈ, ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਦਾ ਕਾਫੀ ਆਨੰਦ ਲੈ ਰਹੀ ਹੈ। ਸੋਨਮ ਕਪੂਰ ਦਾ ਜਨਮ 9 ਜੂਨ ਸਾਲ 1985 'ਚ ਹੋਇਆ ਸੀ। ਸੋਨਮ ਕਪੂਰ ਬਾਲੀਵੁੱਡ ਦੇ ਝੱਕੇ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਹੈ।

ਸੋਨਮ ਹਾਲ ਹੀ 'ਚ ਬੇਬੀਮੂਨ ਦਾ ਆਨੰਦ ਲੈ ਕੇ ਵਾਪਸ ਆਈ ਹੈ। ਸੋਨਮ ਕਪੂਰ ਆਪਣੇ ਫੈਸ਼ਨ ਸਟਾਈਲ ਅਤੇ ਬੇਮਿਸਾਲ ਅੰਦਾਜ਼ ਲਈ ਇੰਡਸਟਰੀ ਵਿੱਚ ਜਾਣੀ ਜਾਂਦੀ ਹੈ। ਸੋਨਮ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਹਾਲਾਂਕਿ ਸੋਨਮ ਦਾ ਫਿਲਮੀ ਕਰੀਅਰ ਖਾਸ ਨਹੀਂ ਰਿਹਾ ਹੈ। ਸੋਨਮ ਕਪੂਰ ਆਪਣੀ ਫਿਟਨੈੱਸ, ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ।

Sonam Kapoor Birthday Neerja actress' 'goddess' avatar in white satin outfit goes viral Image Source: Instagram

 

ਹੋਰ ਪੜ੍ਹੋ: ਧਮਕੀ ਮਿਲਣ 'ਤੇ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ, ਕਿਹਾ- 'ਗੋਲਡੀ ਬਰਾੜ ਨੂੰ ਮੈਂ...'

ਸੋਨਮ ਕਪੂਰ ਨੇ 8 ਅਪ੍ਰੈਲ 2018 ਨੂੰ ਲੰਬੇ ਸਮੇਂ ਦੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਸੋਨਮ ਅਤੇ ਆਨੰਦ ਦਾ ਵਿਆਹ ਬੀ ਟਾਊਨ ਦੇ ਲਗਜ਼ਰੀ ਵਿਆਹਾਂ ਵਿੱਚੋਂ ਇੱਕ ਸੀ। ਸੋਨਮ ਕਪੂਰ ਦੇ ਵਿਆਹ ਨੂੰ ਹੁਣ 4 ਸਾਲ ਪੂਰੇ ਹੋ ਚੁੱਕੇ ਹਨ ਅਤੇ ਵਿਆਹ ਦੇ 4 ਸਾਲ ਬਾਅਦ ਹੁਣ ਇਹ ਅਦਾਕਾਰਾ ਜਲਦ ਹੀ ਮਾਂ ਬਣਨ ਜਾ ਰਹੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਲਗਾਤਾਰ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੀ ਹੈ।

 

View this post on Instagram

 

A post shared by anand s ahuja (@anandahuja)

You may also like