ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁਲਾਬ ਸਿਓਂ ਆ ਗਿਆ ਕੈਨੇਡਾ’ ਰਿਲੀਜ਼

Written by  Shaminder   |  May 17th 2022 12:30 PM  |  Updated: May 17th 2022 12:30 PM

ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁਲਾਬ ਸਿਓਂ ਆ ਗਿਆ ਕੈਨੇਡਾ’ ਰਿਲੀਜ਼

ਸਰਦੂਲ ਸਿਕੰਦਰ (Sardool Sikander ) ਦੀ ਆਵਾਜ਼ ‘ਚ ਨਵਾਂ ਗੀਤ (Song)  ‘ਗੁਲਾਬ ਸਿਓਂ ਆ ਗਿਆ ਕੈਨੇਡਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸਾਰੰਗ ਸਿਕੰਦਰ ਨੇ । ਇਸ ਗੀਤ ਦੀ ਫੀਚਰਿੰਗ ‘ਚ ਹਰਭਜਨ ਮਾਨ (Harbhajan Mann) , ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਿਖਾਈ ਦੇ ਰਹੇ ਹਨ ।

Harbhajan Mann image From instagram

ਹੋਰ ਪੜ੍ਹੋ : ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਏ ਹਰਭਜਨ ਮਾਨ, ਕਿਹਾ ‘ਮੇਰੀ ਇਹ ਇੱਛਾ ਸੀ ਕਿ…’

ਇਸ ਗੀਤ ‘ਚ ਕੈਨੇਡਾ ਜਾਣ ਵਾਲੇ ਇੱਕ ਮੁੰਡੇ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜੋ ਕਿ ਕੈਨੇਡਾ ਆ ਜਾਂਦਾ ਹੈ, ਪਰ ਇੱਥੇ ਆ ਕੇ ਉਸ ‘ਤੇ ਕੀ ਬੀਤਦੀ ਹੈ ਇਹੀ ਕੁਝ ਇਸ ਗੀਤ ‘ਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਇਹ ਆਖਰੀ ਫ਼ਿਲਮ ਹੈ ।

Amar noori,- image From Sardool sikander song

ਹੋਰ ਪੜ੍ਹੋ : ਮਰਹੂਮ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਾ ਗੀਤ ‘ਭਾਬੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਬੀਤੇ ਦਿਨ ਹਰਭਜਨ ਮਾਨ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਸੀ । ਇਹ ਫ਼ਿਲਮ ‘ਪੀ.ਆਰ’ ਦਾ ਗੀਤ ਹੈ । ਜਿਸ ‘ਚ ਹਰਭਜਨ ਮਾਨ, ਅਮਰ ਨੂਰੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਜਿੱਥੇ ਹਰਭਜਨ ਮਾਨ ਦੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ, ਉੱਥੇ ਹੀ ਫ਼ਿਲਮ ਦੀ ਸਟਾਰ ਕਾਸਟ ਵੀ ਬੇਹੱਦ ਐਕਸਾਈਟਡ ਹੈ ।

Sardool Sikander,, image From sardool sikander song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਸਰਦੂਲ ਸਿਕੰਦਰ ਅੱਜ ਜਦੋਂ ਉਨ੍ਹਾਂ ਦੇ ਫ਼ਿਲਮਾਂ ‘ਚ ਇਹ ਗੀਤ ਰਿਲੀਜ਼ ਹੋ ਰਹੇ ਹਨ ਤਾਂ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਇਸ ਫਨਕਾਰ ਅਤੇ ਅਦਾਕਾਰ ਦੇ ਗੀਤ ਨੂੰ ਪਸੰਦ ਕਰ ਰਿਹਾ ਹੈ । ਇਸ ਫ਼ਿਲਮ ‘ਚ ਸਰਦੂਲ ਸਿਕੰਦਰ ਦੇ ਨਾਲ ਅਮਰ ਨੂਰੀ ਵੀ ਦਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network