ਕਿ ਬਾਬਾ ਸੇਹਗਲ ਅਮਰੀਕੀ ਗਾਇਕ-ਕੈਟੀ ਪੈਰੀ ਤੇ ਗੀਤ ਬਣਾਉਣ ਦਾ ਇਸ਼ਾਰਾ ਦੇ ਰਹੇ ਨੇ ??

Written by  Gourav Kochhar   |  March 06th 2018 06:16 AM  |  Updated: March 06th 2018 06:16 AM

ਕਿ ਬਾਬਾ ਸੇਹਗਲ ਅਮਰੀਕੀ ਗਾਇਕ-ਕੈਟੀ ਪੈਰੀ ਤੇ ਗੀਤ ਬਣਾਉਣ ਦਾ ਇਸ਼ਾਰਾ ਦੇ ਰਹੇ ਨੇ ??

New song of Punjabi Singer Baba Sehgal: ਆਪਣੇ ਪਸੰਦ ਦੇ ਸਿਤਾਰੇ ਲਈ ਕੁਝ ਕਰਨ ਨੂੰ ਜੇ ਦਿਲ ਕਰੀਏ, ਤੇ ਉਨ੍ਹਾਂ ਲਈ ਗਾਣਾ ਸਮਰਪਿਤ ਕਰਨ ਤੋਂ ਜ਼ਿਆਦਾ ਕਿ ਵਧੀਆ ਹੋ ਸਕਦਾ ਹੈ |

ਇੰਝ ਹੀ ਕੁਛ ਕਰ ਰਹੇ ਨੇ ਰੈਪਰ ਤੇ ਕੰਪੋਜ਼ਰ ਬਾਬਾ ਸੇਹਗਲ, ਅਮਰੀਕੀ ਗਾਇਕ-ਕੈਟੀ ਪੈਰੀ 'ਲਈ | ਹਾਲ ਹੀ ਚ ਬਾਬਾ ਨੇ ਕੈਟੀ ਲਈ ਇੱਕ ਗਾਣਾ ਗਾਉਣ ਦਾ ਇਸ਼ਾਰਾ ਕੀਤਾ ਹੈ | ਅਮਰੀਕੀ ਗਾਇਕਾ ਕੈਟੀ ਪੈਰੀ ਆਪਣੇ ਹਿੱਟ ਗੀਤ ਜਿਵੇਂ ਰੋਰ ਤੇ ਡਾਰਕ ਹੋਰਸ ਲਈ ਮਸ਼ਹੂਰ ਹੈ |

ਬਾਬਾ ਸੇਹਗਲ Baba Sehgal ਨੇ ਐਤਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਆਪਣੀ ਇਕ ਫੋਟੋ ਨੂੰ ਅੱਪਲੋਡ ਕੀਤਾ, ਜਿਸ ਵਿਚ ਉਨ੍ਹਾਂ ਦੇ ਨਾਲ ਕੈਟੀ ਵੀ ਸਨ |

ਨਾਲ ਹੀ ਉਨ੍ਹਾਂ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ:

"ਆਈ ਲਵ ਯੂ ਕੈਟੀ ਪੈਰੀ ਵੈਰੀ ਵੈਰੀ ਵੈਰੀ,

ਮੈਂ ਪੰਜਾਬੀ, ਤੂੰ ਅੰਗਰੇਜ਼ੀ, ਮੇਰਾ ਦਿਲ ਵੈਰੀ ਕ੍ਰੇਜ਼ੀ ਕ੍ਰੇਜ਼ੀ

ਆਈ ਲਵ ਯੂ @ਕੈਟੀ ਪੈਰੀ ਕੋਮਿੰਗ ਸੂਨ |

ਇਸ ਤੋਂ ਲੱਗਦਾ ਤੇ ਇਹ ਹੀ ਹੈ ਕਿ ਬਾਬਾ ਇਸ ਵਾਰ ਕੈਟੀ ਲਈ ਕੁਛ ਅਲੱਗ ਕਰਨ ਦੀ ਸੋਚ ਰਹੇ ਨੇ | ਦਸ ਦੇਈਏ ਕਿ ਇਹ ਪਹਿਲਾ ਵਾਰ ਨਹੀਂ ਹੈ ਜਦ ਇਕ ਸੇਲਿਬ੍ਰਿਟੀ ਨੇ ਇੱਕ ਗਲੋਬਲ ਸਟਾਰ ਲਈ ਇੱਕ ਗੀਤ ਸਮਰਪਿਤ ਕੀਤਾ ਹੈ | ਇਸ ਤੋਂ ਪਹਿਲਾ ਗਾਇਕ ਦਿਲਜੀਤ ਦੋਸਾਂਝ ਨੇ ਟੀਵੀ ਸਟਾਰ ਕਾਇਲੀ ਜੇਨਰ ਲਈ "ਡੂ ਯੂ ਨੋ" ਗੀਤ ਬਣਾਇਆ ਸੀ | ਹੁਣ ਸਾਡਾ ਅੰਦਾਜ਼ਾ ਸਹੀ ਹੈ ਜਾਂ ਗ਼ਲਤ, ਇਹ ਤਾਂ ਸਮੇਂ ਨਾਲ ਹੀ ਪਤਾ ਚਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network