ਪੀਟੀਸੀ ਪੰਜਾਬੀ ‘ਤੇ ਸਵਰਗੀ ਸ਼ੌਕਤ ਅਲੀ ਅਤੇ ਵਨੀਤ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਗੀਤ

Written by  Shaminder   |  January 12th 2021 02:37 PM  |  Updated: January 12th 2021 03:06 PM

ਪੀਟੀਸੀ ਪੰਜਾਬੀ ‘ਤੇ ਸਵਰਗੀ ਸ਼ੌਕਤ ਅਲੀ ਅਤੇ ਵਨੀਤ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਗੀਤ

ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਪੀਟੀਸੀ ਰਿਕਾਰਡਜ਼ ਵੱਲੋਂ ਸਵਰਗੀ ਸ਼ੌਕਤ ਅਲੀ ਅਤੇ ਵਨੀਤ ਖ਼ਾਨ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਦਿਨ ਵੀਰਵਾਰ, 14 ਜਨਵਰੀ ਨੂੰ ਸੁਣ ਸਕਦੇ ਹੋ । ਗੀਤ ਦੇ ਬੋਲ ਸ਼ੌਕਤ ਕੈਲੋਂ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਲਾਲ ਕਮਲ ਨੇ ਦਿੱਤਾ ਹੈ ।

Shaukat Ali Matoi

ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਦੇ ਨਾਲ ਨਾਲ ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ‘ਤੇ ਸੁਣ ਸਕਦੇ ਹੋ । ‘ਲਾਜ’ ਟਾਈਟਲ ਹੇਠ ਆੳੇੁਣ ਵਾਲੇ ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਸੂਫੀਆਨਾ ਰੰਗ ‘ਚ ਰੰਗਿਆ ਹੋਵੇਗਾ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਕਿਰਪਾਲ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਸ਼ਬਦ

shaukat

ਪਰ ਇਹ ਗੀਤ ਕਿਸ ਤਰ੍ਹਾਂ ਦਾ ਹੋਵੇਗਾ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

shaukat ali

ਦੋਵਾਂ ਗਾਇਕਾਂ ਦੇ ਪ੍ਰਸ਼ੰਸਕ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇਸ  ਪਹਿਲਾਂ ਦੀ ਗੱਲ ਕਰੀਏ ਤਾਂ ਮਰਹੂਮ  ਸ਼ੌਕਤ ਅਲੀ ਨੇ ਕਈ ਗੀਤ ਗਾਏ ਹਨ ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਸਨ ।ਇਹ ਸਵਰਗੀ ਸ਼ੌਕਤ ਅਲੀ ਦਾ ਆਖਰੀ ਗੀਤ ਹੈ ਜੋ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network