ਰਵਿੰਦਰ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'ਸ. ਊਧਮ ਸਿੰਘ' ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਵਿੰਦਰ ਗਰੇਵਾਲ (Ravinder Grewal) ਜੋ ਕਿ ਇੱਕ ਲੰਬੇ ਅਰਸੇ ਦੇ ਨਾਲ ਆਪਣੀ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਬਹੁਤ ਜਲਦ ਉਹ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਨਵੇਂ ਗੀਤ ਦਾ ਟਾਈਟਲ 'ਸ. ਊਧਮ ਸਿੰਘ' ਹੈ ।

Written by  Pushp Raj   |  July 20th 2023 05:40 PM  |  Updated: July 20th 2023 05:40 PM

ਰਵਿੰਦਰ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ 'ਸ. ਊਧਮ ਸਿੰਘ' ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼

Ravinder Grewal New Song poster: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਵਿੰਦਰ ਗਰੇਵਾਲ  (Ravinder Grewal) ਜੋ ਕਿ ਇੱਕ ਲੰਬੇ ਅਰਸੇ ਦੇ ਨਾਲ ਆਪਣੀ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਜੀ ਹਾਂ ਬਹੁਤ ਜਲਦ ਉਹ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਨਵੇਂ ਗੀਤ ਦਾ ਟਾਈਟਲ  'ਸ. ਊਧਮ ਸਿੰਘ' ਹੈ । 

ਗਾਇਕ ਨੇ ਆਪਣੇ ਨਵੇਂ ਗੀਤ ਦਾਫਰਸਟ ਲੁੱਕ ਪੋਸਟਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।  ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਵੇਗਾ। RAM MOHD SINGH AZAD💪🏻 ਸ. ਊਧਮ ਸਿੰਘ Releasing on 25th July 🙏🏻'

 ਇਸ ਗੀਤ ਦੇ ਬੋਲ ਜੱਗਾ ਬਹੀਕੀ ਨੇ ਲਿਖੇ ਨੇ ਤੇ ਮਿਊਜ਼ਿਕ ਲਾਲ ਕਮਾਲ ਨੇ ਦਿੱਤਾ ਹੈ। ਇਸ ਗੀਤ ਨੂੰ ਖ਼ੁਦ ਗਾਇਖ ਰਵਿੰਦਰ ਗਰੇਵਾਲ ਨੇ ਗਾਇਕ ਹੈ। ਇਸ ਗੀਤ ਦੀ ਵੀਡੀਓ ਰੈਡ ਫਰੇਮ ਫ਼ਿਲਮ ਵੱਲੋਂ ਤਿਆਰ ਕੀਤੀ ਗਈ ਹੈ।  ਦਾ । Saman ਵੱਲੋਂ ਗਾਣੇ ਦੀ ਵੀਡੀਓ ਲਈ ਆਰਟਵਰਕ ਤਿਆਰ ਕੀਤਾ ਗਿਆ ਹੈ। 

ਗਾਇਕ ਵੱਲੋਂ ਸਾਂਝੇ ਕੀਤੇ ਗਏ ਇਸ ਪੋਸਟਰ ਦੇ ਨਾਲ-ਨਾਲ ਗਾਇਕ ਨੇ ਇਸ ਗੀਤ ਦੀ ਰਿਲੀਜ਼ ਡੇਟ ਵੀ ਦੱਸੀ ਹੈ ਜੋ ਕਿ 25 ਜੁਲਾਈ ਨੂੰ ਰਿਲੀਜ਼ ਹੋਵੇਗਾ। ਜਿੱਥੇ ਇੱਕ ਪਾਸੇ ਵੱਡੀ ਗਿਣਤੀ 'ਚ ਗਾਇਕ ਦੇ ਫੈਨਜ਼ ਉਨ੍ਹਾਂ ਦੇ ਇਸ ਗੀਤ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਗੀਤ ਦੇ ਪੋਸਟਰ 'ਤੇ ਸਰਦਾਰ ਉਧਮ ਸਿੰਘ ਦੇ ਲਿਖੇ ਗਏ ਨਾਂਅ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਨੂੰ ਲੈ ਕੇ ਟ੍ਰੋਲ ਵੀ ਕਰ ਰਹੇ ਹਨ। 

ਹੋਰ ਪੜ੍ਹੋ: Deepika Kakkar: ਬੇਟੇ ਦੇ ਜਨਮ ਤੋਂ ਬਾਅਦ ਦੀਪਿਕਾ ਕੱਕੜ ਨੇ ਫੈਨਜ਼ ਨਾਲ ਸਾਂਝਾ ਕੀਤਾ ਆਪਣਾ ਫਿੱਟਨੈਸ ਰੂਟੀਨ, ਵੇਖੋ ਵੀਡੀਓ

ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ। ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network