Salman Khan:'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਗੀਤ 'ਜੀ ਰਹੇ ਥੇ ਹਮ' ਹੋਇਆ ਰਿਲੀਜ਼, ਸਲਮਾਨ ਖ਼ਾਨ ਦੀ ਆਵਾਜ਼ 'ਚ ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ

ਸਲਮਾਨ ਖ਼ਾਨ ਇੱਕ ਵਾਰ ਫਿਰ ਆਪਣੀ ਆਵਾਜ਼ ਵਿੱਚ ਇੱਕ ਨਵੇਂ ਗੀਤ ਨਾਲ ਦਰਸ਼ਕਾਂ ਨਾਲ ਰੁਬਰੂ ਹੋਏ ਹਨ। ਜੀ ਹਾਂ 8 ਸਾਲ ਬਾਅਦ ਮੁੜ ਭਾਈਜਾਨ ਫਿਰ ਤੋਂ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਤੀਜਾ ਗੀਤ 'ਜੀ ਰਹੇ ਥੇ ਹਮ' ਰਿਲੀਜ਼ ਹੋ ਗਿਆ ਹੈ। ਜਿਸ ਨੂੰ ਖ਼ੁਦ ਸਲਮਾਨ ਖ਼ਾਨ ਨੇ ਗਾਇਆ ਹੈ।

Written by  Pushp Raj   |  March 21st 2023 05:24 PM  |  Updated: March 21st 2023 05:27 PM

Salman Khan:'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਗੀਤ 'ਜੀ ਰਹੇ ਥੇ ਹਮ' ਹੋਇਆ ਰਿਲੀਜ਼, ਸਲਮਾਨ ਖ਼ਾਨ ਦੀ ਆਵਾਜ਼ 'ਚ ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ

Salman Khan song 'Jee Rahe The Hum': ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ  ਖ਼ਾਨ ਜਲਦ ਹੀ ਆਪਣੀ ਨਵੀਂ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਫ਼ਿਲਮ ਦੇ ਹੁਣ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਹੁਣ ਇਸ ਫ਼ਿਲਮ ਦਾ ਤੀਜਾ ਗੀਤ 'ਜੀ ਰਹੇ ਥੇ ਹਮ' ਰਿਲੀਜ਼ ਹੋ ਹੈ।

ਦੱਸ ਦਈਏ ਕਿ ਸਲਮਾਨ ਖ਼ਾਨ ਬੀਤੇ 30 ਸਾਲਾਂ ਤੋਂ ਫ਼ਿਲਮ ਇੰਡਸਟਰੀ ਦੇ ਵਿੱਚ ਸਰਗਰਮ ਹਨ। ਉਨ੍ਹਾਂ ਨੇ ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹੁਣ ਜਲਦ ਹੀ ਉਹ ਈਦ ਦੇ ਮੌਕੇ 'ਤੇ ਆਪਣੀ ਨਵੀਂ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਫ਼ਿਲਮ ਦੇ ਤੀਜੇ ਗੀਤ ' ਜੀ ਰਹੇ ਥੇ ਹਮ ' ਬਾਰੇ ਗੱਲ ਕਰੀਏ ਤਾਂ ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਖ਼ੁਦ ਸਲਮਾਨ ਖ਼ਾਨ ਨੇ ਗਾਇਆ ਹੈ। ਕਰੀਬ ਅੱਠ ਸਾਲ ਪਹਿਲਾਂ, ਸਲਮਾਨ ਖ਼ਾਨ ਨੇ 'ਮੈਂ ਹੂੰ ਹੀਰੋ ਤੇਰਾ' ਨਾਲ ਆਪਣੀ ਸ਼ਾਨਦਾਰ ਗਾਇਕੀ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਇੱਕ ਬਲਾਕਬਸਟਰ ਗੀਤ ਦੇਣ ਤੋਂ ਬਾਅਦ, ਹੁਣ ਸਲਮਾਨ ਖ਼ਾਨ ਅਮਾਲ ਮਲਿਕ ਨਾਲ ਇੱਕ ਨਵੇਂ ਗੀਤ ਨਾਲ ਵਾਪਸ ਆ ਗਏ ਹਨ।  

ਹੋਰ ਪੜ੍ਹੋ: Swara Bhaskar trolled: ਸਵਰਾ ਭਾਸਕਰ ਨੇ ਪਾਇਆ ਪਾਕਿਸਤਾਨੀ ਡਿਜ਼ਾਈਨਰ ਦਾ ਅਊਟਫਿਟ,ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਟ੍ਰੋਲ 

ਇਸ ਗੀਤ ਦੇ ਬੋਲ ਹਨ 'ਜੀ ਰਹੇ ਦ ਹਮ'। ਸਲਮਾਨ ਖ਼ਾਨ ਨੇ ਆਪਣੀ ਜਾਦੂਈ ਆਵਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਇਹ ਪੁਰਾਣੇ ਸਕੂਲੀ ਰੋਮਾਂਸ ਨੰਬਰ ਵਾਂਗ ਲੱਗਦਾ ਹੈ। ਇਸ 'ਚ  ਜਿੱਥੇ ਸਲਮਾਨ ਆਪਣੀ ਆਨ- ਸਕ੍ਰੀਨ ਪ੍ਰੇਮਿਕਾ ਪੂਜਾ ਹੇਗੜੇ ਨਾਲ ਨਜ਼ਰ ਆ ਰਹੇ ਹਨ ਉੱਥੇ ਹੀ ਦੂਜੇ ਪਾਸੇ ਇਸ ਗੀਤ 'ਚ ਰਾਘਵ ਜੁਆਲ, ਜੱਸੀ ਗਿੱਲ ਅਤੇ ਸਿਧਾਰਥ ਨਿਗਮ ਵੀ ਨਜ਼ਰ ਆ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network