ਸੋਨੀਆ ਮਾਨ ਨੇ ਇਸ ਕੁੜੀ ਦੀ ਵੀਡੀਓ ਸ਼ੇਅਰ ਕਰਕੇ, ਦਿੱਤਾ ਇਹ ਖ਼ਾਸ ਸੁਨੇਹਾ 

Written by  Rupinder Kaler   |  June 15th 2019 03:58 PM  |  Updated: June 15th 2019 03:58 PM

ਸੋਨੀਆ ਮਾਨ ਨੇ ਇਸ ਕੁੜੀ ਦੀ ਵੀਡੀਓ ਸ਼ੇਅਰ ਕਰਕੇ, ਦਿੱਤਾ ਇਹ ਖ਼ਾਸ ਸੁਨੇਹਾ 

ਪੰਜਾਬੀ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਸ ਨਾਲ ਸੁਮਨ ਨਾਂ ਦੀ ਇੱਕ ਕੁੜੀ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਸੋਨੀਆ ਮਾਨ ਕਹਿੰਦੀ ਹੈ ਕਿ ਸੁਮਨ ਉਹਨਾਂ ਦੇ ਹੀ ਪਿੰਡ ਦੀ ਰਹਿਣ ਵਾਲੀ ਹੈ । ਸੁਮਨ ਬਹੁਤ ਵਧੀਆ ਗਾਉਂਦੀ ਹੈ । ਸੋਨੀਆ ਮਾਨ ਕਹਿੰਦੀ ਹੈ ਕਿ ਸੁਮਨ ਵਰਗੇ ਬਹੁਤ ਸਾਰੇ ਸਾਡੇ ਦੇਸ਼ ਵਿੱਚ ਬੱਚੇ ਹਨ ਜਿਨ੍ਹਾਂ ਵਿੱਚ ਬਹੁਤ ਟੈਲੇਂਟ ਹੈ ।

https://www.instagram.com/p/BysfIwVnNRF/

ਪਰ ਇਹ ਟੈਲੇਂਟ ਕਿਤੇ ਦੱਬ ਕੇ ਰਹਿ ਜਾਂਦਾ ਹੈ ਕਿਉਂਕਿ ਇਹਨਾਂ ਬੱਚਿਆਂ ਨੂੰ ਕੋਈ ਪਰਮੋਟ ਨਹੀਂ ਕਰਦਾ । ਸੋਨੀਆ ਮਾਨ ਕਹਿੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈ, ਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਪਰਮੋਟ ਕਰਨਾ ਚਾਹੀਦਾ ਹੈ । ਇਸ ਤੋਂ ਬਾਅਦ ਸੁਮਨ ਬਹੁਤ ਹੀ ਪਿਆਰਾ ਗਾਣਾ ਸੁਣਾਉਂਦੀ ਹੈ ।

https://www.instagram.com/p/ByuLGuZH0pi/

ਸੋਨੀਆ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਲਗਾਤਾਰ ਲਾਈਕ ਕਰ ਰਹੇ ਹਨ । ਸੋਨੀਆ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ਤੇ ਗਾਣਿਆਂ ਵਿੱਚ ਆ ਚੁੱਕੇ ਹਨ । ਉਹ ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network