ਬਤੌਰ ਗਾਇਕਾ ਸੋਨੀਆ ਮਾਨ ਨੇ ਆਪਣਾ ਪਹਿਲਾ ਗਾਣਾ ਕੀਤਾ ਰਿਲੀਜ਼

written by Rupinder Kaler | February 06, 2020

ਸੋਨੀਆ ਮਾਨ ਤੇ ਹਿਮੇਸ਼ ਰੇਸ਼ਮੀਆ ਦੀ ਬਾਲੀਵੁੱਡ ਫ਼ਿਲਮ ‘ਹੈਪੀ ਹਾਰਡੀ ਹੀਰ’ ਨੂੰ ਫ਼ਿਲਮਾਂ ਦੇਖਣ ਵਾਲਿਆਂ ਨੇ ਕਾਫੀ ਪਸੰਦ ਕੀਤਾ ਹੈ । ਇਹ ਫ਼ਿਲਮ ਇੱਕ ਲਵ ਸਟੋਰੀ ਸੀ, ਜਿਸ ਵਿੱਚ ਹਿਮੇਸ਼ ਰੇਸ਼ਮੀਆ ਦਾ ਡਬਲ ਰੋਲ ਹੈ । ਫ਼ਿਲਮ ਦੇ ਗਾਣੇ ਤੇ ਕਹਾਣੀ ਲੋਕਾਂ ਨੂੰ ਕਾਫੀ ਪਸੰਦ ਆਈ ਹੈ । ਪਰ ਇਸ ਸਭ ਦੇ ਚਲਦੇ ਫ਼ਿਲਮ ਦੀ ਹੀਰੋਇਨ ਸੋਨੀਆ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਸਰਪਰਾਈਜ਼ ਦਿੱਤਾ ਹੈ । https://www.instagram.com/p/B8Bpwp0HiOu/ ਸੋਨੀਆ ਮਾਨ ਨੇ ਆਪਣੇ ਪਹਿਲੇ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਹੈ । ਸੋਨੀਆ ਮਾਨ ਨੇ ਇਸ ਗਾਣੇ ਨੂੰ ‘ਟਿੱਕਾ’ ਟਾਈਟਲ ਹੇਠ ਰਿਲੀਜ਼ ਕੀਤਾ ਹੈ । ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਗਾਣੇ ਦਾ ਵੀਡੀਓ ਸ਼ੇਅਰ ਕੀਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ‘ਇੱਕ ਗਾਇਕਾ ਦੇ ਤੌਰ ’ਤੇ ਮੇਰਾ ਇਹ ਪਹਿਲਾ ਗਾਣਾ ਹੈ’ । https://www.instagram.com/p/B8LUNmQH6v1/ ਸੋਨੀਆ ਮਾਨ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਉਹ ਗਾਣਿਆਂ ਦੀ ਵੀਡੀਓ ਵਿੱਚ ਨਜ਼ਰ ਆਉਂਦੇ ਸਨ ਪਰ ਹੁਣ ਉਹਨਾਂ ਦਾ ਖੁਦ ਦਾ ਗਾਣਾ ਆਇਆ ਹੈ । https://www.instagram.com/p/B8Lfzi0nSeH/

0 Comments
0

You may also like