ਸੋਨੀਆ ਮਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲਕੇ ਹੋਈ ਭਾਵੁਕ, ਕਿਹਾ- ‘ਮੈਨੂੰ ਤੁਹਾਡੀ ਬੁੱਕਲ ‘ਚ ਉਹ ਨਿੱਘ ਮਹਿਸੂਸ ਹੋਇਆ ਜੋ ਇੱਕ ਧੀ ਨੂੰ ਅਪਣੇ ਪਿਤਾ ਦੀ ਬੁੱਕਲ ਵਿੱਚ ਹੁੰਦਾ ਏ’

written by Lajwinder kaur | March 09, 2021

ਪੰਜਾਬੀ ਐਕਟਰੈੱਸ ਸੋਨੀਆ ਮਾਨ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਉਹ ਲਗਾਤਾਰ ਦਿੱਲੀ ਕਿਸਾਨੀ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਨੇ ਕਿਸਾਨੀ ਮੋਰਚੇ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਉਹ ਕਿਸਾਨੀ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਦਿਖਾਈ ਦੇ ਰਹੇ ਨੇ।

inside image of sonia maan image source- instagram

ਹੋਰ ਪੜ੍ਹੋ : ਦੇਖੋ ਵੀਡੀਓ- ਪਿਆਰ ਦੇ ਰੰਗਾਂ ਨਾਲ ਭਰਿਆ ਹਰਭਜਨ ਮਾਨ ਦਾ ਨਵਾਂ ਗੀਤ ‘ਸੋਨੇ ਦਿਆ ਕੰਗਨਾ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of sonia mann with joginder singh ugrahan image source- instagram

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੈਨੂੰ ਤੁਹਾਡੀ ਬੁੱਕਲ ‘ਚ ਉਹ ਨਿੱਘ ਮਹਿਸੂਸ ਹੋਇਆ ਜੋ ਇੱਕ ਧੀ ਨੂੰ ਅਪਣੇ ਪਿਤਾ ਦੀ ਬੁੱਕਲ ਵਿੱਚ ਹੁੰਦਾ ਏ..

ਤੁਹਾਡੀਆਂ ਬਾਹਾਂ ਦੀ ਤਾਕਤ ਮੇਰੇ ਨਾਲ ਏ ਇਹ ਸੱਚ ਦੀ ਲੜਾਈ ਜਿੱਤਣ ਲਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ’ ।

punjabi actress sonia maan at delhi protest image source- instagram

ਕਾਲੇ ਬਿੱਲਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ 100 ਦਿਨਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਪਰ ਕੇਂਦਰ ਸਰਕਾਰ ਆਪਣੀ ਮਾੜੀ ਨੀਤੀ ਦਾ ਪ੍ਰਦਰਸ਼ਨ ਕਰ ਰਹੀ ਹੈ। ਏਨੀਂ ਠੰਡ ਝੱਲਣ ਤੋਂ ਬਾਅਦ ਵੀ ਕਿਸਾਨ ਹੁਣ ਗਰਮੀ ਚ ਵੀ ਡਟ ਕੇ ਮੁਕਾਬਲਾ ਕਰ ਰਹੇ ਨੇ। ਕਿਸਾਨ ਅੰਦੋਲਨ ਅਜਿਹਾ ਅੰਦੋਲਨ ਹੈ ਜਿਸ ਨੂੰ ਵਿਦੇਸ਼ ਦੀਆਂ ਨਾਮੀ ਹਸਤੀਆਂ ਨੇ ਕਿਸਾਨਾਂ ਦੇ ਹੱਕਾਂ ਲਈ ‘ਹਾਂ ਦਾ ਨਾਅਰਾ’ ਮਾਰਿਆ ਹੈ।

 

 

View this post on Instagram

 

A post shared by Sonia Mann (@soniamann01)
 

 

You may also like