ਸੋਨੂੰ ਨਿਗਮ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੇਟਾ ਗਾਇਕ ਬਣੇ, ਇਹ ਹੈ ਵਜ੍ਹਾ

Written by  Rupinder Kaler   |  November 17th 2020 05:29 PM  |  Updated: November 17th 2020 05:29 PM

ਸੋਨੂੰ ਨਿਗਮ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੇਟਾ ਗਾਇਕ ਬਣੇ, ਇਹ ਹੈ ਵਜ੍ਹਾ

ਸੋਨੂੰ ਨਿਗਮ ਦੇਸ਼ ਦੇ ਮਸ਼ਹੂਰ ਗਾਇਕ ਹਨ । ਉਹਨਾਂ ਵੱਲੋਂ ਗਾਏ ਗੀਤ ਲਗਪੱਗ ਹਰ ਭਾਸ਼ਾ ਵਿੱਚ ਮਿਲ ਜਾਂਦੇ ਹਨ । ਸੁਪਰਹਿਟ ਗਾਇਕ ਹੋਣ ਦੇ ਬਾਵਜੂਦ ਸੋਨੂੰ ਨਿਗਮ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੇਟਾ ਸਿੰਗਰ ਬਣੇ। ਇਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਹਾਲਾਂਕਿ ਉਨ੍ਹਾਂ ਦਾ ਬੇਟਾ Nevaan Nigam ਚੰਗਾ ਗਾਉਂਦਾ ਹੈ ।

sonu nigam

ਹੋਰ ਪੜ੍ਹੋ :

sonu nigam

ਸੋਨੂੰ ਨਿਗਮ ਦੇ ਬੇਟੇ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ । ਟਾਈਮਸ ਨਾਓ ਨਾਲ ਗੱਲਬਾਤ ਦੌਰਾਨ ਸੋਨੂੰ ਨੇ ਕਿਹਾ, 'ਸੱਚ ਦੱਸਾ ਤਾਂ ਮੈਂ ਉਸ ਨੂੰ ਸਿੰਗਰ ਨਹੀਂ ਬਣਾਉਣਾ ਚਾਹੁੰਦਾ ਤੇ ਘੱਟ ਤੋਂ ਘੱਟ ਭਾਰਤ 'ਚ ਤਾਂ ਨਹੀਂ। ਖ਼ੈਰ ਉਹ ਹੁਣ ਭਾਰਤ 'ਚ ਨਹੀਂ ਰਹਿੰਦਾ ਉਹ ਦੁਬਈ 'ਚ ਰਹਿੰਦਾ ਹੈ। ਮੈਂ ਪਹਿਲਾ ਹੀ ਉਸ ਨੂੰ ਭਾਰਤ ਤੋਂ ਬਾਹਰ ਲਿਆ ਚੁੱਕਾ ਹਾਂ।

sonu nigam

ਉਹ ਪੈਦਾਇਸ਼ੀ ਸਿੰਗਰ ਹੈ ਪਰ ਇਸ ਤੋਂ ਇਲਾਵਾ ਵੀ ਉਸ ਦੀਆਂ ਹੋਰ ਰੁਚੀਆਂ ਹਨ। ਉਹ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ “op gamers 'ਚੋਂ ਇਕ ਹਨ। ਇੱਥੇ ਇਕ ਗੇਮ ਹੈ ਜਿਸ ਦਾ ਨਾਂ ਹੈ Fortnite, ਉਹ Fortnite ਖੇਡਣ 'ਚ ਨੰਬਰ 2 'ਤੇ ਹੈ। ਉਹ ਇਕ ਪ੍ਰਤੀਭਾਸ਼ਾਲੀ ਬੱਚਾ ਹੈ ਜਿਸ ਦੇ ਅੰਦਰ ਬਹੁਤ ਸਾਰੀਆਂ Quality ਤੇ  Talent ਭਰਿਆ ਹੋਇਆ ਹੈ। ਮੈਂ ਨਹੀਂ ਚਾਹੁੰਦਾ ਕਿ ਮੈਂ ਉਸ ਨੂੰ ਬੋਲਾਂ ਕਿ ਉਹ ਕੀ ਕਰੇ। ਦੇਖਦੇ ਹਾਂ ਕਿ ਉਹ ਖ਼ੁਦ ਅੱਗੇ ਕੀ ਕਰਦਾ ਹੈ"।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network