ਸੋਨੂੰ ਸੂਦ ਹੁਣ ਕਿਰਗਿਸਤਾਨ ‘ਚ ਫਸੇ ਵਿਦਿਆਰਥੀਆਂ ਨੂੰ ਕਰਵਾ ਰਹੇ ਏਅਰ ਲਿਫਟ, ਹਰ ਪਾਸੇ ਹੋ ਰਹੀ ਸ਼ਲਾਘਾ

Written by  Shaminder   |  July 24th 2020 10:58 AM  |  Updated: July 24th 2020 10:58 AM

ਸੋਨੂੰ ਸੂਦ ਹੁਣ ਕਿਰਗਿਸਤਾਨ ‘ਚ ਫਸੇ ਵਿਦਿਆਰਥੀਆਂ ਨੂੰ ਕਰਵਾ ਰਹੇ ਏਅਰ ਲਿਫਟ, ਹਰ ਪਾਸੇ ਹੋ ਰਹੀ ਸ਼ਲਾਘਾ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੀ ਲਪੇਟ ‘ਚ ਆਉਣ ਨਾਲ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਅਜਿਹੇ ‘ਚ ਕਈ ਲੋਕ ਹਨ ਜੋ ਜਿੱਥੇ ਸਨ, ਉਥੇ ਹੀ ਫਸ ਗਏ ਸਨ। ਜਿਨ੍ਹਾਂ ਦੀ ਮਦਦ ਦਾ ਬੀੜਾ ਅਦਾਕਾਰ ਸੋਨੂੰ ਸੂਦ ਨੇ ਚੁੱਕਿਆ ਹੈ । ਸੋਨੂੰ ਸੂਦ ਕਿਰਗਿਸਤਾਨ ‘ਚ ਫਸੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਏ ਹਨ ।

https://twitter.com/SonuSood/status/1286278162335309830

ਉਨ੍ਹਾਂ ਨੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਏਅਰ ਲਿਫਟ ਕੀਤਾ ਹੈ । ਸੋਨੂੰ ਸੂਦ 1500 ਵਿਦਿਆਰਥੀਆਂ ਨੂੰ ਦੇਸ਼ ‘ਚ ਬੁਲਾ ਰਹੇ ਨੇ ।ਆਉਣ ਵਾਲੇ ਦਿਨਾਂ ‘ਚ 9 ਦੇ ਕਰੀਬ ਫਲਾਈਟਸ ਇਨ੍ਹਾਂ ਵਿਦਿਆਰਥੀਆਂ ਦੇਸ਼ ਵਾਪਸ ਲਿਆਉਣ ਲਈ ਉਡਾਣ ਭਰਨਗੀਆਂ ।ਇਸ ਸਬੰਧੀ ਸੋਨੂੰ ਸੂਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਕਿਰਗਿਸਤਾਨ ਤੋਂ ਵਾਰਾਣਸੀ ਲਈ ਪਹਿਲੀ ਫਲਾਈਟ ਨੇ ਉਡਾਣ ਭਰੀ ਹੈ ।

https://twitter.com/flyspicejet/status/1286327647446773761

ਜਿਸ ਤੋਂ ਬਾਅਦ ਮੈਂ ਕਾਫੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ।ਸਪਾਈਸ ਜੈੱਟ ਦਾ ਇਸ ਮਿਸ਼ਨ ਨੂੰ ਸਫ਼ਲ ਬਨਾਉਣ ‘ਚ ਮਦਦ ਕਰਨ ਲਈ ਸ਼ੁਕਰੀਆ। ਦੂਜੀ ਫਲਾਈਟ 24 ਜੁਲਾਈ ਨੂੰ ਉਡਾਣ ਭਰੇਗੀ।ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਜਲਦ ਤੋਂ ਜਲਦ ਆਪਣੀਆਂ ਜਾਣਕਾਰੀਆਂ ਭੇਜੋ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network