ਅੱਜ ਹੈ ਸੋਨੂੰ ਸੂਦ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ’ਚ ਐਂਟਰੀ

Written by  Rupinder Kaler   |  July 30th 2020 11:13 AM  |  Updated: July 30th 2020 11:13 AM

ਅੱਜ ਹੈ ਸੋਨੂੰ ਸੂਦ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ’ਚ ਐਂਟਰੀ

ਰੀਲ ਲਾਈਫ ਵਿੱਚ ਵਿਲੇਨ ਬਣਨ ਵਾਲੇ ਸੋਨੂੰ ਸੂਦ ਅਸਲ ਜ਼ਿੰਦਗੀ ਵਿੱਚ ਮਸੀਹਾ ਸਾਬਿਤ ਹੋਏ ਹਨ । ਕਿਸੇ ਨੇ ਸੋਨੂੰ ਸੂਦ ਦੇ ਨਾਂਅ ਤੇ ਆਪਣੀ ਦੁਕਾਨ ਦਾ ਨਾਂਅ ਰੱਖ ਲਿਆ ਹੈ ਤੇ ਕਿਸੇ ਨੇ ਉਹਨਾਂ ਦਾ ਮੰਦਰ ਬਨਾਉਣ ਦਾ ਐਲਾਨ ਕੀਤਾ ਹੈ । ਸੋਨੂੰ ਸੂਦ 30 ਜੁਲਾਈ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ । ਸੋਨੂੰ ਸੂਦ ਦਾ ਜਨਮ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ । ਉਹ ਨਾ ਸਿਰਫ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਦੇ ਹਨ ਬਲਕਿ ਕੰਨੜ ਤੇ ਤਮਿਲ ਫ਼ਿਲਮਾਂ ਵਿੱਚ ਵੀ ਅਦਾਕਾਰੀ ਕਰਦੇ ਹਨ ।

ਸੋਨੂੰ ਸੂਦ ਨੇ ਇਲੈਕਟ੍ਰਾਨਿਕ ਵਿੱਚ ਇੰਜੀਨਿਅਰਿੰਗ ਕੀਤੀ ਹੈ । ਸੋਨੂੰ ਸੂਦ ਮਿਸਟਰ ਇੰਡੀਆ ਦੇ ਪ੍ਰਤੀਭਾਗੀ ਵੀ ਰਹੇ ਹਨ । ਉਹਨਾਂ ਦੀ ਪਤਨੀ ਦਾ ਨਾਂਅ ਸੋਨਾਲੀ ਹੈ । ਸੋਨੂੰ ਦਾ ਸੋਨਾਲੀ ਨਾਲ ਵਿਆਹ 1996 ਵਿੱਚ ਹੋਇਆ ਸੀ । ਦੋਹਾਂ ਦੇ ਦੋ ਬੇਟੇ ਵੀ ਹਨ । ਸੋਨਾਲੀ ਨਾ ਬਾਲੀਵੁੱਡ ਨਾਲ ਕੋਈ ਨਾਤਾ ਨਹੀਂ, ਇਸੇ ਲਈ ਉਹ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।

ਸੋਨੂੰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤਮਿਲ ਫ਼ਿਲਮ ਤੋਂ ਕੀਤੀ ਸੀ । ਜਦੋਂ ਕਿ ਸੋਨੂੰ ਦੀ ਪਹਿਲੀ ਬਾਲੀਵੁੱਡ ਫ਼ਿਲਮ ਸੀ ‘ਸ਼ਹੀਦ –ਏ- ਆਜ਼ਮ’ ਜਿਹੜੀ ਕਿ 2002 ਵਿੱਚ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਉਸ ਨੇ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਯੁਵਾ” ਫ਼ਿਲਮ ਨਾਲ ਮਿਲੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network