ਸੋਨੂੰ ਸੂਦ ਲੈ ਕੇ ਆ ਰਹੇ ਨੇ Kuberan's House, 'ਸ਼ਾਰਕ ਟੈਂਕ' ਨੂੰ ਦੇਵੇਗਾ ਟੱਕਰ?

written by Lajwinder kaur | July 21, 2022

Sonu Sood's New Show ‘Kuberan’s House’ : ਬਾਲੀਵੁੱਡ ਐਕਟਰ ਸੋਨੂੰ ਸੂਦ ਜੋ ਕਿ ਆਪਣੇ ਸੋਸ਼ਲ ਵਰਕ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਵੱਡੇ ਪਰਦੇ ਅਤੇ ਟੀਵੀ ਸ਼ੋਅਜ਼ ਵਿੱਚ ਵੀ ਰੁੱਝੇ ਹੋਏ ਹਨ। ਇਸ ਸਾਲ ਉਹ 'ਐਮਟੀਵੀ ਰੋਡੀਜ਼' ਵਿੱਚ ਹੋਸਟ ਦੇ ਰੂਪ ਵਿੱਚ ਨਜ਼ਰ ਆਏ। ਹੁਣ ਉਸਦਾ ਇੱਕ ਸਟਾਰਟਅੱਪ ਸ਼ੋਅ ਆ ਰਿਹਾ ਹੈ।

ਟੀਵੀ 'ਤੇ ਸ਼ੋਅ 'ਸ਼ਾਰਕ ਟੈਂਕ ਇੰਡੀਆ' ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਮੰਨਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਦਾ ਨਵਾਂ ਸ਼ੋਅ ਵੀ ਅਜਿਹਾ ਹੀ ਹੋਵੇਗਾ। ਦਰਸ਼ਕਾਂ ਦਾ ਕਹਿਣਾ ਹੈ ਕਿ ਸੋਨੂੰ ਸੂਦ ਦਾ ਸ਼ੋਅ 'ਸ਼ਾਰਕ ਟੈਂਕ' ਨੂੰ ਸਖਤ ਮੁਕਾਬਲਾ  ਦੇਵੇਗਾ। ਸੋਨੂੰ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਨੇ ਆਪਣੇ ਨਵੇਂ ਸ਼ੋਅ ਬਾਰੇ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ : Taarak Mehta ਦੀ ਇਸ ਅਦਾਕਾਰਾ ਨੇ ਗੁੱਪਚੁੱਪ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ, ਲਾੜੇ ਦਾ ਨਾਮ ਜਾਣ ਕੇ ਹੋ ਜਾਵੋਗੇ ਹੈਰਾਨ

image source Instagram

ਜਾਰੀ ਕੀਤੇ ਗਏ ਪੋਸਟਰ 'ਚ ਸੋਨੂੰ ਸੂਦ ਨੇ ਸਫੇਦ ਕਮੀਜ਼ 'ਤੇ ਟਾਈ ਪਾਈ ਹੈ। ਇਸ ਦੇ ਨਾਲ ਉਸ ਨੇ ਨੀਲੇ ਰੰਗ ਦੀ ਜੈਕੇਟ ਪਾਈ ਹੋਈ ਹੈ। ਕਾਲੇ ਸਨਗਲਾਸ ਜਿਹੜਾ ਐਕਟਰ ਦੀ ਲੁੱਕ ਨੂੰ ਕੂਲ ਬਣਾ ਰਹੇ ਹਨ। ਸੋਨੂੰ ਸੂਦ ਨੇ ਪੋਸਟਰ ਦੇ ਨਾਲ ਕੈਪਸ਼ਨ 'ਚ ਲਿਖਿਆ- 'ਤੁਸੀਂ ਆਪਣੇ ਸੁਫਨੇ ਦੇਖੋ, ਮੈਂ ਉਨ੍ਹਾਂ ਨੂੰ ਸਾਕਾਰ ਕਰਾਂਗਾ। ਕੁਬਰਨਨ ਹਾਊਸ ਜਲਦ ਹੀ ਕਲਰਸ 'ਤੇ ਆ ਰਿਹਾ ਹੈ।'

sonu sood new show image source Instagram

ਹਿੰਦੂ ਮਿਥਿਹਾਸ ਵਿੱਚ, ਕੁਬੇਰ ਨੂੰ ਧਨ ਦਾ ਦੇਵਤਾ ਮੰਨਿਆ ਜਾਂਦਾ ਹੈ। ਸੋਨੂੰ ਸੂਦ ਦੇ ਸ਼ੋਅ ਦਾ ਨਾਂ ਕੁਬੇਰ ਤੋਂ ਪ੍ਰੇਰਿਤ ਲੱਗਦਾ ਹੈ। ਅਭਿਨੇਤਾ ਦੀ ਪੋਸਟ 'ਤੇ ਟਿੱਪਣੀ ਕਰਦੇ ਹੋਏ, ਪ੍ਰਸ਼ੰਸਕਾਂ ਨੇ ਉਸ ਨੂੰ 'ਸੁਪਰਹੀਰੋ' ਕਿਹਾ। ਇੱਕ ਯੂਜ਼ਰ ਨੇ ਕਿਹਾ, ‘ਤੁਸੀਂ ਚੰਗੇ ਦਿਲ ਵਾਲੇ ਚੰਗੇ ਇਨਸਾਨ ਹੋ।’ ਇਕ ਪ੍ਰਸ਼ੰਸਕ ਨੇ ਲਿਖਿਆ, ‘ਤੁਸੀਂ ਧਰਤੀ ‘ਤੇ ਦੇਵਤਾ ਬਣ ਕੇ ਆਓਗੇ।’ ਦਰਸ਼ਕ ਵੀ ਕਮੈਂਟ ਕਰਕੇ ਸੋਨੂੰ ਸੂਦ ਨੂੰ ਸ਼ੋਅ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

bollywood actress sonu sood image source Instagram

ਸੋਨੂੰ ਸੂਦ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹ ਫਿਲਮ 'ਸਮਰਾਟ ਪ੍ਰਿਥਵੀਰਾਜ' 'ਚ ਨਜ਼ਰ ਆਏ ਸੀ। ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।

 

You may also like