ਸੋਨੂੰ ਸੂਦ ਨੂੰ ਮਿਲਿਆ ਇੱਕ ਹੋਰ ਸਨਮਾਨ, ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ

written by Rupinder Kaler | December 10, 2020

ਅਦਾਕਾਰ ਸੋਨੂੰ ਸੂਦ ਨੂੰ ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ਵਿਚ ਪਹਿਲੇ ਸਥਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਨੂੰ ਸੂਦ ਨੇ ਬ੍ਰਿਟੇਨ ਦੇ ਹਫ਼ਤਾਵਾਰੀ ਅਖ਼ਬਾਰ 'ਈਸਟਰਨ ਆਈ' ਵੱਲੋਂ ਪ੍ਰਕਾਸ਼ਿਤ ਕੀਤੀ ਗਈ 'ਵਿਸ਼ਵ ਵਿਚ 50 ਏਸ਼ੀਆਈ ਹਸਤੀਆਂ' ਦੀ ਸੂਚੀ ਵਿਚ ਸਭ ਤੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ । ਇਸ ਸੂਚੀ ਦੇ ਜ਼ਰੀਏ ਉਹਨਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਅਪਣੇ ਕੰਮ ਨਾਲ ਸਮਾਜ ਵਿਚ ਛਾਪ ਛੱਡੀ ਹੈ ।

ਹੋਰ ਪੜ੍ਹੋ :

Sonu_Sood

ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਸੋਨੂੰ ਸੂਦ ਨੇ ਕਿਹਾ, 'ਮਹਾਂਮਾਰੀ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਅਪਣੇ ਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫ਼ਰਜ਼ ਹੈ'। ਦੱਸ ਦਈਏ ਕਿ ਕੋਵਿਡ-19 ਲੌਕਡਾਊਨ ਦੇ ਸਮੇਂ ਸੋਨੂੰ ਸੂਦ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਭੇਜਣ ਲਈ ਸਹਾਇਤਾ ਕੀਤੀ ਸੀ। 'ਈਸਟਰਨ ਆਈ' ਦੇ ਸੰਪਾਦਕ ਅਸਜ਼ਦ ਨਜ਼ੀਰ ਨੇ ਇਹ ਸੂਚੀ ਤਿਆਰ ਕੀਤੀ।

ਉਹਨਾਂ ਨੇ ਕਿਹਾ ਕਿ ਸੋਨੂੰ ਸੂਦ ਇਸ ਸਨਮਾਨ ਦੇ ਹੱਕਦਾਰ ਹਨ ਕਿਉਂਕਿ ਲੌਕਡਾਊਨ ਦੇ ਸਮੇਂ ਦੂਜਿਆਂ ਦੀ ਸਹਾਇਤਾ ਕਰਨ ਲਈ ਕਿਸੇ ਵੀ ਹੋਰ ਹਸਤੀ ਨੇ ਇੰਨਾ ਸਹਿਯੋਗ ਨਹੀਂ ਕੀਤਾ। ਇਸ ਤੋਂ ਇਲਾਵਾ ਸੋਨੂੰ ਸੂਦ ਨੂੰ ਉਹਨਾਂ ਦੇ ਕੰਮਾਂ ਲਈ ਪੰਜਾਬ ਸਰਕਾਰ ਤੇ ਆਂਧਰਾ ਪ੍ਰਦੇਸ਼ ਸਰਕਾਰ ਨੇ ਵੀ ਸਨਮਾਨਤ ਕੀਤਾ ਹੈ।

 

sonu-sood-

ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਸੰਯੁਕਤ ਰਾਸ਼ਟਰ ਨੇ ਸੋਨੂੰ ਸੂਦ ਨੂੰ 'ਏਜੀਡੀ ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਅਵਾਰਡ' ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਦੇ ਪ੍ਰਸ਼ੰਸਕ ਵੀ ਉਹਨਾਂ ਲਈ ਭਾਰਤ ਸਰਕਾਰ ਕੋਲੋਂ ਦੇਸ਼ ਦਾ ਸਰਵਉਚ ਸਨਮਾਨ ਦੇਣ ਦੀ ਮੰਗ ਕਰ ਰਹੇ ਹਨ।

0 Comments
0

You may also like