ਸੋਨੂੰ ਸੂਦ ਦੇ ਨਾਂ ’ਤੇ ਕੁਝ ਲੋਕ ਮਾਰ ਰਹੇ ਹਨ ਠੱਗੀ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਚੇਤਾਵਨੀ

Written by  Rupinder Kaler   |  June 30th 2020 09:26 AM  |  Updated: June 30th 2020 09:26 AM

ਸੋਨੂੰ ਸੂਦ ਦੇ ਨਾਂ ’ਤੇ ਕੁਝ ਲੋਕ ਮਾਰ ਰਹੇ ਹਨ ਠੱਗੀ, ਅਦਾਕਾਰ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਚੇਤਾਵਨੀ

ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਵਾਲੇ ਅਦਾਕਾਰ ਸੋਨੂੰ ਸੂਦ ਅੱਜ ਕੱਲ੍ਹ ਪਰੇਸ਼ਾਨ ਹਨ, ਕਿਉਂਕਿ ਉਹਨਾਂ ਦੇ ਨਾਂਅ ਤੇ ਕੁਝ ਲੋਕ ਠੱਗੀ ਮਾਰ ਰਹੇ ਹਨ । ਇਹ ਲੋਕ ਆਫ਼ਤ ਦੀ ਇਸ ਘੜੀ 'ਚ ਵੀ ਸੋਨੂੰ ਸੂਦ ਦੇ ਨਾਂ 'ਤੇ ਲੋਕਾਂ ਨੂੰ ਘਰ ਪਹੁੰਚਾਉਣ ਲਈ ਪੈਸੇ ਮੰਗ ਰਹੇ ਹਨ। ਇਸ ਸਭ ਨੂੰ ਲੈ ਕੇ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਇਨ੍ਹਾਂ ਜਾਲਸਾਜ਼ ਲੋਕਾਂ ਤੋਂ ਸਾਵਧਾਨ ਰਹਿਣ ਲਈ ਕਹਿ ਰਹੇ ਹਨ ।

https://www.instagram.com/p/B__0AWpAhjL/

ਇਸ ਵੀਡੀਓ 'ਚ ਸੋਨੂੰ ਕਹਿੰਦੇ ਹਨ, 'ਮੈਂ ਦੇਖਿਆ ਹੈ ਕਿ ਬਹੁਤ ਲੋਕ ਪ੍ਰਵਾਸੀ ਭਰਾਵਾਂ ਨੂੰ ਗੁੰਮਰਾਹ ਕਰ ਕੇ ਪਰਮਿਟ 'ਤੇ ਟਿਕਟ ਦੇ ਨਾਂ 'ਤੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ। ਇਸ ਲਈ ਜੇ ਕੋਈ ਕਿਸੇ ਤੋਂ ਇਕ ਰੁਪਇਆ ਵੀ ਮੰਗਦਾ ਹੈ, ਤਾਂ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ 'ਚ ਸੂਚਿਤ ਕਰੋ, ਨਾਲ ਹੀ ਸਾਨੂੰ ਵੀ ਦੱਸਣ।'

https://www.instagram.com/p/CBsCCCBAmTb/

ਅਜਿਹੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਫੜਿਆ ਹੈ ਤੇ ਅਸੀਂ ਵੀ ਅਜਿਹੇ ਲੋਕਾਂ ਦੀ ਖੋਜਬੀਨ ਕਰ ਰਹੇ ਹਾਂ । ਅਜਿਹੇ ਲੋਕਾਂ ਦੀ ਗੱਲਾਂ 'ਚ ਨਾ ਆਓ ਤੇ ਕਿਸੇ ਨੂੰ ਵੀ ਪੈਸੇ ਨਾ ਦਿਓ। ਅਜਿਹਾ ਕਰ ਰਹੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਸਾਡੇ ਮਜ਼ਦੂਰ ਭਰਾ-ਭੈਣ ਬਹੁਤ ਤਕਲੀਫ ‘ਚ ਹਨ ।

https://www.instagram.com/tv/CB8tsKeg3aM/?utm_source=ig_embed

ਉਨ੍ਹਾਂ ਤੋਂ ਹੋਰ ਪੈਸੇ ਠੱਗਣ ਦੀ ਕੋਸ਼ਿਸ਼ ਨਾ ਕਰੋ। ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਅਸੀਂ ਸਖ਼ਤ ਕਾਰਵਾਈ ਕਰਾਂਗੇ’। ਅਦਾਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸੋਨੂੰ ਅਕਸ਼ੈ ਕੁਮਾਰ ਨਾਲ ਫਿਲਮ ਪ੍ਰਿਥਵੀਰਾਜ ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network