Advertisment

ਪੰਜਾਬ ਦਾ ਗੱਭਰੂ ਸੋਨੂੰ ਸੂਦ ਇੱਕ ਵਾਰ ਫਿਰ ਬਣੇ ਮਸੀਹਾ, ਫਿਲੀਪੀਨਸ ‘ਚ ਫਸੇ ਭਾਰਤੀਆਂ ਦੀ ਹੋਈ ਘਰ ਵਾਪਸੀ

author-image
By Lajwinder kaur
New Update
ਪੰਜਾਬ ਦਾ ਗੱਭਰੂ ਸੋਨੂੰ ਸੂਦ ਇੱਕ ਵਾਰ ਫਿਰ ਬਣੇ ਮਸੀਹਾ, ਫਿਲੀਪੀਨਸ ‘ਚ ਫਸੇ ਭਾਰਤੀਆਂ ਦੀ ਹੋਈ ਘਰ ਵਾਪਸੀ
Advertisment
ਬਾਲੀਵੁੱਡ ਹੀਰੋ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਆਏ ਦਿਨ ਸੋਨੂੰ ਸੂਦ ਕੁਝ ਅਜਿਹਾ ਕੰਮ ਕਰ ਰਹੇ ਨੇ ਜਿਸ ਕਰਕੇ ਹਰ ਪਾਸੇ ਉਹਨਾਂ ਦੀ ਹੀ ਚਰਚਾ ਹੋ ਰਹੀ ਹੈ । ਲਾਕਡਾਊਨ ਦੌਰਾਨ ਭਾਰਤ ਦੇ ਕੋਨੇ-ਕੋਨੇ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਹੋਮ ਟਾਊਨ ਪਹੁੰਚਣ ਦੇ ਬਾਅਦ ਹੁਣ ਵਿਦੇਸ਼ ਤੋਂ ਲੋਕਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਕਰ ਰਹੇ ਨੇ । publive-image ਇਸ ਲਈ ਸੋਨੂੰ ਸੂਦ ਨੇ ਸਪਾਈਸ ਜੈੱਟ ਦੇ ਨਾਲ ਹੱਥ ਮਿਲਾਇਆ ਹੈ । ਇਸ ਦੇ ਜ਼ਰੀਏ ਉਹ ਹਵਾਈ ਜਹਾਜ਼ ਨਾਲ ਵਿਦੇਸ਼ 'ਚ ਫਸੇ ਲੋਕਾਂ ਨੂੰ ਘਰ ਲੈ ਕੇ ਆ ਰਹੇ ਹਨ । ਸੋਨੂੰ ਸੂਦ ਇਸ ਤੋਂ ਪਹਿਲਾਂ ਕਿਗਿਰਸਤਾਨ 'ਚ ਫਸੇ ਮੈਡੀਕਲ ਵਿਦਿਆਰਥੀ ਨੂੰ ਵਾਪਸ ਲਿਆ ਚੁੱਕੇ ਹਨ । ਹੁਣ ਉਹ ਫਿਲੀਪੀਨਸ 'ਚ ਫਸੇ ਲੋਕਾਂ ਨੂੰ ਭਾਰਤ ਲਿਆ ਰਹੇ ਹਨ । publive-image ਸੋਨੂੰ ਸੂਦ ਨੇ ਟਵੀਟ ਉੱਤੇ ਜਾਣਕਾਰੀ ਦਿੱਤੀ ਹੈ,  ਉਨ੍ਹਾਂ ਨੇ ਫਿਲੀਪੀਨਸ ਤੋਂ ਆਏ ਲੋਕਾਂ ਦੀਆਂ ਤਸਵੀਰਾਂ ਨੂੰ ਰੀ-ਟਵੀਟ ਕੀਤੀਆਂ ਨੇ । ਇਨ੍ਹਾਂ ਤਸਵੀਰਾਂ 'ਚ ਕਈ ਸਾਰੇ ਲੋਕ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਟਵਿੱਟਰ ‘ਤੇ ਲਿਖਿਆ, ‘ਤੁਹਾਨੂੰ ਸਾਰਿਆਂ ਨੂੰ ਭਾਰਤ ਵਾਪਸ ਲਿਆ ਕੇ ਕਾਫ਼ੀ ਖੁਸ਼ ਹਾਂ । ਮਿਸ਼ਨ ਫਿਲੀਪੀਨਸ ਦਾ ਪਹਿਲਾਂ ਪੜਾਅ ਪੂਰਾ ਹੋਇਆ ਹੈ । ਹੁਣ ਦੂਜਾ ਪੜਾਅ ਸ਼ੁਰੂ ਹੋਵੇਗਾ, 'ਜੈ ਹਿੰਦ'। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment