ਪਿਤਾ ਦਾ ਸਕੂਟਰ ਚਲਾਕੇ ਭਾਵੁਕ ਹੋਏ ਅਦਾਕਾਰ ਸੋਨੂੰ ਸੂਦ, ਪ੍ਰਸ਼ੰਸਕਾਂ ਲਈ ਵੀਡੀਓ ਕੀਤੀ ਸਾਂਝੀ 

Written by  Rupinder Kaler   |  June 25th 2019 05:53 PM  |  Updated: June 25th 2019 05:53 PM

ਪਿਤਾ ਦਾ ਸਕੂਟਰ ਚਲਾਕੇ ਭਾਵੁਕ ਹੋਏ ਅਦਾਕਾਰ ਸੋਨੂੰ ਸੂਦ, ਪ੍ਰਸ਼ੰਸਕਾਂ ਲਈ ਵੀਡੀਓ ਕੀਤੀ ਸਾਂਝੀ 

ਬਾਲੀਵੁੱਡ ਐਕਟਰ ਸੋਨੂੰ ਸੂਦ ਏਨੀਂ ਦਿਨੀਂ ਆਪਣੀ ਫ਼ਿਲਮ ਕੁਰਕਸ਼ੇਤਰ ਨੂੰ ਲੈ ਕੇ ਕਾਫੀ ਬਿਜੀ ਹਨ । ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/BywS2kUAtHH/

ਇਸ ਵੀਡੀਓ ਵਿੱਚ ਉਹ ਆਪਣੇ ਪਿਤਾ ਜੀ ਦਾ ਸਕੂਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਇੱਕ ਭਾਵੁਕ ਮੈਸੇਜ ਵੀ ਸ਼ੇਅਰ ਕੀਤਾ ਹੈ ਸੋਨੂੰ ਸੂਦ ਨੇ ਕਿਹਾ ਹੈ ਕਿ ਭਾਵਂੇ ਉਸ ਕੋਲ ਅੱਜ ਵੱਡੀਆਂ ਗੱਡੀਆਂ ਹਨ । ਪਰ ਜੋ ਨਜ਼ਾਰਾ ਇਹ ਸਕੂਟਰ ਚਲਾ ਕੇ ਆਉਂਦਾ ਹੈ ਉਹ ਕਿਤੇ ਨਹੀਂ ਹੈ, ਕਿਉਂਕਿ ਇਹ ਸਕੂਟਰ ਉਸ ਦੇ ਡੈਡ ਦਾ ਹੈ ।

https://www.instagram.com/p/BzE7sDAg7ia/

ਇਸ ਸਕੂਟਰ ਦੀ ਆਵਾਜ਼ ਉਹਨਾਂ ਨੂੰ ਬੇਹੱਦ ਪਸੰਦ ਹੈ । ਸੋਨੂੰ ਸੂਦ ਨੇ ਲਿਖਿਆ ਹੈ ਕਿ ਇਸ ਸਕੂਟਰ ਨੂੰ ਉਹ ਉਸੇ ਤਰ੍ਹਾਂ ਸਾਂਭ ਕੇ ਰੱਖਣਗੇ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਸੋਨੂੰ ਸੂਦ ਨੂੰ ਸੰਭਾਲ ਕੇ ਰੱਖਦੇ ਸਨ ।

https://www.instagram.com/p/BywURGcgYU0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network