ਸੋਨੂੰ ਸੂਦ ਵੇਚਣ ਲੱਗੇ ਛੱਲੀਆਂ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

written by Shaminder | August 23, 2021

ਸੋਨੂੰ ਸੂਦ (Sonu Sood )ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸੋਨੂੰ ਸੂਦ ਛੱਲੀਆਂ (Corns) ਭੁੰਨਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮੇਰਾ ਅਤੇ ਮੁਹੰਮਦ ਭਾਈ ਦਾ ਭੁੱਟੇ ਦਾ ਸ਼ੋਅਰੂਮ, ਬਹੁਤ ਵਧੀਆ ਅਹਿਸਾਸ, ਖਰੀਦੋ ਅਤੇ ਸੁਪੋਟ ਕਰੋ ਭਾਵੇਂ ਤੁਹਾਨੂੰ ਇਸ ਦੀ ਜ਼ਰੂਰਤ ਵੀ ਨਹੀਂ’।

Sonu Sood -min (1) Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗੀ ਐਂਟਰਟੇਨਮੈਂਟ ਦੀ ਡਬਲ ਡੋਜ਼, ਸ਼ੁਰੂ ਹੋਣ ਜਾ ਰਿਹਾ ਹੈ ‘ਪੀਟੀਸੀ ਬਾਕਸ ਆਫ਼ਿਸ’

ਸੋਨੂੰ ਸੂਦ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ‘ਤੇ ਕਮੈਂਟਸ ਵੀ ਖੂਬ ਦਿੱਤੇ ਜਾ ਰਹੇ ਹਨ । ਸੋਨੂੰ ਸੂਦ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਸਨ ।

 

View this post on Instagram

 

A post shared by Sonu Sood (@sonu_sood)

ਉਨ੍ਹਾਂ ਨੇ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਅਤੇ ਇਹੀ ਕਾਰਨ ਹੈ ਕਿ ਲੋਕ ਉਨ੍ਹਾਂ ਨੂੰ ਮਸੀਹਾ ਆਖਦੇ ਹਨ ।ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਨੂੰ ਮਦਦ ਪਹੁੰਚਾਈ । ਹੁਣ ਵੀ ਉਹ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ ।

Sonu Sood,,-min Image From Instagram

ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਬਾਲੀਵੁੱਡ ਦੇ ਨਾਲ-ਨਾਲ ਉਹ ਤਮਿਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

 

0 Comments
0

You may also like