ਸੋਨੂੰ ਸੂਦ ਨੇ ਸਮਝਿਆ ਕਿਸਾਨ ਦੇ ਪਰਿਵਾਰ ਦਾ ਦਰਦ, ਇਸ ਤਰ੍ਹਾਂ ਕੀਤੀ ਮਦਦ …!

Written by  Rupinder Kaler   |  July 27th 2020 10:35 AM  |  Updated: July 27th 2020 10:35 AM

ਸੋਨੂੰ ਸੂਦ ਨੇ ਸਮਝਿਆ ਕਿਸਾਨ ਦੇ ਪਰਿਵਾਰ ਦਾ ਦਰਦ, ਇਸ ਤਰ੍ਹਾਂ ਕੀਤੀ ਮਦਦ …!

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਆਏ ਦਿਨ ਸੋਨੂੰ ਸੂਦ ਕੁਝ ਅਜਿਹਾ ਕਰ ਜਾਂਦੇ ਹਨ ਕਿ ਹਰ ਪਾਸੇ ਉਹਨਾਂ ਦੀ ਹੀ ਚਰਚਾ ਸ਼ੁਰੂ ਹੋ ਜਾਂਦੀ ਹੈ । ਲੌਕਡਾਊਨ ਦੌਰਾਨ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਤੋਂ ਲੈ ਕਿ ਰਾਸ਼ਨ ਤੱਕ ਮੁਹੱਈਆ ਕਰਵਾਉਣ ਵਾਲੇ ਸੋਨੂੰ ਸੂਦ ਭਾਰਤ ਵਾਸੀਆਂ ਦੇ ਦਿਲ ਦੀ ਧੜਕਣ ਬਣ ਗਏ ਹਨ। ਇਸ ਸਭ ਦੇ ਚਲਦੇ ਸੋਨੂੰ ਸੂਦ ਨੇ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਪਰਿਵਾਰ ਦੀ ਮਦਦ ਕੀਤੀ ਹੈ ।

https://twitter.com/SonuSood/status/1287317896620802048

ਗਰੀਬ ਕਿਸਾਨ ਦੇ ਪਰਿਵਾਰ ਨੂੰ ਸੋਨੂੰ ਸੂਦ ਨੇ ਟਰੈਕਟਰ ਭੇਜ ਕੇ ਮਦਦ ਕੀਤੀ ਹੈ। ਦਰਅਸਲ, ਆਂਧਰਾ ਪ੍ਰਦੇਸ਼ ਦੇ ਇੱਕ ਪਰਿਵਾਰ ਦਾ ਵੀਡੀਓ ਟਵਿੱਟਰ ਤੇ ਕਾਫੀ ਵਾਇਰਲ ਹੋ ਰਿਹਾ ਸੀ।ਜਿਸ ਵਿੱਚ ਪਰਿਵਾਰਕ ਮੈਂਬਰ ਪੰਜਾਲੀ ਚੁੱਕ ਆਪ ਹੀ ਹੱਥੀਂ ਖੇਤੀ ਕਰ ਰਹੇ ਹਨ।

https://twitter.com/ANI/status/1287400181902610433

ਇਸ ਵੀਡੀਓ ਨੂੰ ਵੇਖ ਸੋਨੂੰ ਸੂਦ ਨੇ ਲਿਖਿਆ, ਇਸ ਪਰਿਵਾਰ ਨੂੰ ਬਲਦਾਂ ਦੀ ਜੋੜੀ ਨਹੀਂ ਟਰੈਕਟਰ ਦੀ ਲੋੜ ਹੈ ਜੋ ਅੱਜ ਸ਼ਾਮ ਤੱਕ ਇਨ੍ਹਾਂ ਦੇ ਘਰ ਪਹੁੰਚ ਜਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network