ਸੋਨੂੰ ਸੂਦ ਨੇ ਭੈਣ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਤਰ੍ਹਾਂ ਦਿੱਤੀ ਵਧਾਈ

Written by  Shaminder   |  October 03rd 2020 11:31 AM  |  Updated: October 03rd 2020 11:31 AM

ਸੋਨੂੰ ਸੂਦ ਨੇ ਭੈਣ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਤਰ੍ਹਾਂ ਦਿੱਤੀ ਵਧਾਈ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜੋ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਹੈ ਉਹ ਉਨ੍ਹਾਂ ਦੀ ਭੈਣ ਦੇ ਬਚਪਨ ਦੀ ਹੈ । ਇਸ ਤਸਵੀਰ ‘ਚ ਸੋਨੂੰ ਆਪਣੀ ਭੈਣ ਨੂੰ ਗੋਦ ‘ਚ ਚੁੱਕੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਸੋਨੂੰ ਨੇ ਆਪਣੀ ਭੈਣ ਦੀ ਲੇਟੇਸਟ ਤਸਵੀਰ ਵੀ ਸਾਂਝੀ ਕੀਤੀ ਹੈ ।

sonu sood sonu sood

ਜਿਸ ‘ਚ ਉਹ ਆਪਣੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦੀ ਭੈਣ ਦਾ ਜਨਮ ਦਿਨ ਸੀ । ਉਨ੍ਹਾਂ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਇੱਕ ਪੋਸਟ ‘ਚ ਲਿਖਿਆ ‘ਮੈਨੂੰ ਯਾਦ ਹੈ ਜਿਸ ਦਿਨ ਤੂੰ ਜਨਮ ਲਿਆ ਸੀ, 2 ਅਕਤੂਬਰ, ਸਵੇਰੇ 5 ਵਜੇ ।

ਹੋਰ ਪੜ੍ਹੋ :ਇਨਸਾਨੀਅਤ ਦੀ ਸੇਵਾ ਲਈ ਯੂ.ਐੱਨ ਵੱਲੋਂ ਸੋਨੂੰ ਸੂਦ ਨੂੰ ਕੀਤਾ ਗਿਆ ਸਨਮਾਨਿਤ

sonu-sood sonu-sood

ਰਾਮੂ ਭਾਈ ਨੇ ਦੱਸਿਆ ਕਿ ਭੈਣ ਆਈ ਹੈ ।ਅਸੀਂ ਦਰਵਾਜ਼ੇ ‘ਤੇ ਖੜੇ ਰਹੇ, ਜਦੋਂ ਪਾਪਾ ਆਏ ਤਾਂ ਸਾਨੂੰ ਸਕੂਟਰ ‘ਤੇ ਸਿਵਲ ਹਸਪਤਾਲ ਲੈ ਗਏ।

sonu-sood sonu-sood

ਉਦੋਂ ਮਾਂ ਆਪ੍ਰੇਸ਼ਨ ਥਿਏਟਰ ਤੋਂ ਬਾਹਰ ਆਏ ਅਤੇ ਅਸੀਂ ਛੋਟੀ ਭੈਣ ਮਾਲਵਿਕਾ ਨੂੰ ਉਨ੍ਹਾਂ ਦੀ ਗੋਦ ‘ਚ ਸੁੱਤੇ ਵੇਖਿਆ । ਸਮਾਂ ਕਿੰਨੀ ਜਲਦੀ ਬੀਤ ਜਾਂਦਾ ਹੈ ।ਹਮੇਸ਼ਾ ਖੁਸ਼ ਰਹਿ ਮੇਰੀ ਛੋਟੀ ਭੈਣ ਗੁਨੂੰ, ਬਹੁਤ ਸਾਰਾ ਪਿਆਰ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network