ਸੋਨੂੰ ਸੂਦ ਆਪਣੇ ਬੇਟੇ ਦੇ ਜ਼ਰੀਏ, ਆਪਣਾ ਇਹ ਸੁਫ਼ਨਾ ਕਰਨਾ ਚਾਹੁੰਦਾ ਹੈ ਪੂਰਾ 

Written by  Rupinder Kaler   |  April 23rd 2019 01:15 PM  |  Updated: April 23rd 2019 01:15 PM

ਸੋਨੂੰ ਸੂਦ ਆਪਣੇ ਬੇਟੇ ਦੇ ਜ਼ਰੀਏ, ਆਪਣਾ ਇਹ ਸੁਫ਼ਨਾ ਕਰਨਾ ਚਾਹੁੰਦਾ ਹੈ ਪੂਰਾ 

ਬਾਲੀਵੁੱਡ ਦੇ ਸਿਤਾਰੇ ਜਿੱਥੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਫ਼ਿਲਮਾਂ ਵਿੱਚ ਕੰਮ ਕਰਨ ਉੱਥੇ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਅਦਾਕਾਰ ਸੋਨੂੰ ਸੂਦ ਆਪਣੇ ਬੇਟੇ ਨੂੰ ਕ੍ਰਿਕੇਟਰ ਬਨਾਉਣਾ ਚਾਹੁੰਦੇ ਹਨ ।ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਅਯਾਨ ਕ੍ਰਿਕੇਟ ਬਹੁਤ ਵਧੀਆ ਖੇਡਦਾ ਹੈ ਇਸ ਲਈ ਉਹਨਾਂ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੇ ਬੇਟੇ ਨੂੰ ਕ੍ਰਿਕੇਟਰ ਬਨਾਉਣਗੇ ।

sonu-sood sonu-sood

ਅਯਾਨ ਲਈ ਸੋਨੂੰ ਸੂਦ ਨੇ ਬਕਾਇਦਾ ਇੱਕ ਕੋਚ ਵੀ ਤਾਇਨਾਤ ਕਰ ਦਿੱਤਾ ਹੈ । ਸੋਨੂੰ ਸੂਦ ਦੇ ਪ੍ਰਸ਼ੰਸਕਾਂ ਵਿੱਚੋਂ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਜਦੋਂ ਸੋਨੂੰ ਸੂਦ ਕਾਲਜ ਵਿੱਚ ਪੜ੍ਹਦੇ ਸਨ ਉਦੋਂ ਉਹ ਕ੍ਰਿਕੇਟਰ ਹੀ ਬਣਨਾ ਚਾਹੁੰਦੇ ਸਨ । ਭਾਰਤੀ ਟੀਮ ਵਿੱਚ ਜਗ੍ਹਾ ਬਨਾਉਣ ਲਈ ਉਹਨਾਂ ਨੇ ਕਈ ਸਾਲ ਕ੍ਰਿਕੇਟ ਖੇਡਿਆ ਪਰ ਕਿਸਮਤ ਉਹਨਾਂ ਨੂੰ ਫ਼ਿਲਮਾਂ ਵਿੱਚ ਲੈ ਆਈ ।

sonu-sood sonu-sood

ਹਿੰਦੀ ਤੇ ਸਾਊਥ ਦੀਆਂ ਫ਼ਿਲਮਾਂ ਵਿੱਚ ਨਾਂਅ ਚਮਕਾਉਣ ਵਾਲੇ ਸੋਨੂੰ ਸੂਦ ਅਕਸਰ ਮੁੰਬਈ ਵਿੱਚ ਕ੍ਰਿਕੇਟ ਖੇਡਦੇ ਹੋਏ ਨਜ਼ਰ ਆਉਂਦੇ ਹਨ । ਸੋਨੂੰ ਆਪਣੇ ਬੇਟੇ ਨੂੰ ਲੈ ਕੇ ਅਕਸਰ ਕਹਿੰਦੇ ਹਨ ਕਿ ਉਸ ਵਿੱਚ ਇੱਕ ਚੰਗੇ ਖਿਡਾਰੀ ਦੇ ਸਾਰੇ ਗੁਣ ਹਨ । ਇਸ ਲਈ ਉਸ ਨੂੰ ਵਧੀਆ ਟ੍ਰੇਨਿੰਗ ਦੀ ਜ਼ਰੂਰਤ ਹੈ ।

sonusood-son-ayaan sonusood-son-ayaan

ਸੋਨੂੰ ਸੂਦ ਨੇ ਆਪਣੇ ਬੇਟੇ ਲਈ ਦਿਵੇਸ਼ ਨਾਂਅ ਦੇ ਕੋਚ ਨੂੰ ਤਾਇਨਾਤ ਕੀਤਾ ਹੈ । ਕ੍ਰਿਕੇਟ ਦੀ ਪ੍ਰੈਕਟਿਸ ਦੌਰਾਨ ਸੋਨੂੰ ਵੀ ਆਪਣੇ ਬੇਟੇ ਤੇ ਖ਼ਾਸ ਧਿਆਨ ਦਿੰਦੇ ਹਨ । ਸੋਨੂੰ ਦਾ ਬੇਟਾ ਲਗਭਗ ਚਾਰ ਘੰਟੇ ਕ੍ਰਿਕੇਟ ਦੀ ਪ੍ਰੈਕਟਿਸ ਕਰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network