ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਇਸ ਗਾਣੇ ਨਾਲ ਕੀਤੀ ਸੀ

written by Rupinder Kaler | August 23, 2021

ਸੋਨੂੰ ਸੂਦ (Sonu Sood) ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ । ਸੋਨੂੰ ਨੂੰ ਉਹਨਾ ਦੇ ਕੰਮਾਂ ਕਰਕੇ ਮਸੀਹਾ ਵੀ ਕਿਹਾ ਜਾਂਦਾ ਹੈ । ਸੋਨੂੰ ਸੂਦ ਦਾ ਬਾਲੀਵੁੱਡ ਵਿੱਚ ਵੱਖਰਾ ਮੁਕਾਮ ਹੈ, ਪਰ ਮੋਗਾ ਤੋਂ ਮੁੰਬਈ ਤੱਕ ਪਹੁੰਚਣ ਲਈ ਉਹਨਾਂ ਨੇ ਸਖ਼ਤ ਮਿਹਨਤ ਕੀਤੀ ਹੈ । ਕੁਝ ਮਹੀਨੇ ਪਹਿਲਾਂ ਹੀ ਸੋਨੂੰ ਸੂਦ ਨੂੰ ਸੁਨੰਦਾ ਸ਼ਰਮਾ ਦੇ ਗਾਣੇ ‘ਪਾਗਲ ਨਹੀਂ ਹੋਣਾ’ ਵਿਚ ਦੇਖਿਆ ਗਿਆ ਸੀ ।

Pic Courtesy: Youtube

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਗੁਰਜੱਸ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਹਾਰ ਤੇ ਸ਼ਿੰਗਾਰ’

Pic Courtesy: Youtube

ਕੁਝ ਲੋਕਾਂ ਦਾ ਇਸ ਸਭ ਨੂੰ ਲੈ ਕੇ ਕਹਿਣਾ ਸੀ ਕਿ ਸੋਨੂੰ ਨੇ ਸੁਨੰਦਾ ਦੇ ਗਾਣੇ ਨਾਲ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕੀਤਾ ਹੈ । ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸੋਨੂੰ (Sonu Sood) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਪੰਜਾਬੀ ਗਾਣਿਆਂ ਵਿੱਚ ਮਾਡਲ ਦੇ ਰੂਪ ਵਿੱਚ ਕੀਤੀ ਸੀ ।


ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਮਾਨ ਗੁਰਦਾਸ ਮਾਨ (Gurdas Maan) ਦੇ ਗਾਣੇ ‘ਜਾਦੂਗਰੀਆਂ’ ਦੇ ਮਿਊਜ਼ਿਕ ਵੀਡੀਓ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ ਸੋਨੂੰ ਸੁਰਜੀਤ ਬਿੰਦਰਖੀਆ (Surjit Bindrakhia)  ਦੇ ਗਾਣੇ ‘ਜੱਟ ਦੀ ਪਸੰਦ’ ਵਿੱਚ ਨਜ਼ਰ ਆਏ ਸਨ । ਇਸ ਗੱਲ ਦਾ ਖੁਲਾਸਾ ਸੋਨੂੰ ਸੂਦ (Sonu Sood) ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕੀਤਾ ਸੀ ।

0 Comments
0

You may also like