ਇਸ ਵਜ੍ਹਾ ਕਰਕੇ ਸੋਨੂੰ ਸੂਦ ਨੇ ਖੁਦ ਨੂੰ ਦੱਸਿਆ ਫੇਲ

written by Rupinder Kaler | April 20, 2021

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਜਿਸ ਕਰਕੇ ਮਰੀਜ਼ਾਂ ਨੂੰ ਦਵਾਈਆਂ ਤੇ ਹੋਰ ਡਾਕਟਰੀ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਇਸ ’ਤੇ ਚਿੰਤਾ ਜ਼ਾਹਰ ਕੀਤੀ ਹੈ ।

Sonu Sood Image Source: Instagram

ਹੋਰ ਪੜ੍ਹੋ :

ਨੀਰੂ ਬਾਜਵਾ ਆਪਣੇ ਪਰਿਵਾਰ ਨੂੰ ਕਰ ਰਹੀ ਮਿਸ, ਤਸਵੀਰ ਕੀਤੀ ਸਾਂਝੀ

sonu sood

ਸੋਨੂੰ ਸੂਦ ਨੇ ਸੋਮਵਾਰ ਨੂੰ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਸਿਰਫ਼ ਉਹੀ ਨਹੀਂ, ਸਗੋਂ ਉਨ੍ਹਾਂ ਦੀ ਟੀਮ ਤੇ ਇੱਥੋਂ ਤਕ ਕਿ ਹੈਲਥ ਕੇਅਰ ਸਿਸਟਮ ਵੀ ਫੇਲ੍ਹ ਹੋ ਗਿਆ ਹੈ। ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ, "ਅੱਜ ਮੈਂਨੂੰ 570 ਬੈੱਡਾਂ ਲਈ ਬੇਨਤੀ ਕੀਤੀ।

ਮੈਂ ਸਿਰਫ਼ 112 ਦਾ ਹੀ ਪ੍ਰਬੰਧ ਕਰ ਸਕਿਆ। ਮੈਂ 1477 ਰੈਮਡੇਸਿਵਰ ਲਈ ਬੇਨਤੀ ਕੀਤੀ, ਪਰ ਸਿਰਫ਼ 18 ਦਾ ਹੀ ਪ੍ਰਬੰਧ ਹੋ ਸਕਿਆ। ਹਾਂ, ਅਸੀਂ ਫੇਲ੍ਹ ਹੋ ਗਏ। ਇਸ ਲਈ ਸਾਡਾ ਹੈਲਥ ਕੇਅਰ ਸਿਸਟਮ ਵੀ ਫੇਲ੍ਹ ਹੋ ਗਿਆ।” ਦੱਸ ਦਈਏ ਕਿ ਸੋਨੂੰ ਸੂਦ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਪੌਜੇਟਿਵ ਪਾਏ ਗਏ ਸਨ। ਉਨ੍ਹਾਂ ਨੇ ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।

 

0 Comments
0

You may also like