ਸੋਨੂੰ ਸੂਦ ਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਲਈ ਪੈਦਲ ਨਿਕਲਿਆ ਇਹ ਫੈਨ

written by Rupinder Kaler | June 08, 2021

ਤੇਲੰਗਾਨਾ ਦਾ ਇਕ ਵਿਦਿਆਰਥੀ ਅਦਾਕਾਰ ਸੋਨੂੰ ਸੂਦ ਨੂੰ ਮਿਲਣ ਹੈਦਰਾਬਾਦ ਤੋਂ ਮੁੰਬਈ ਜਾ ਰਿਹਾ ਹੈ। ਵੈਂਕਟੇਸ਼ ਦੂਜੇ ਸਾਲ ਦਾ ਇੰਟਰਮੀਡੀਏਟ ਵਿਦਿਆਰਥੀ ਹੈ, ਉਸਦੀ ਮਾਂ ਦੀ ਮੌਤ ਹੋ ਗਈ ਹੈ, ਪਿਤਾ ਆਟੋ ਰਿਕਸ਼ਾ ਚਲਾਉਂਦਾ ਹੈ। ਵੈਂਕਟੇਸ਼ ਦੇ ਪਿਤਾ ਆਟੋ ਰਿਕਸ਼ਾ ਚਲਾਉਂਦਾ ਹੈ ਪਰ ਲਾਕ ਡਾਉਨ ਕਾਰਨ ਉਸਦਾ ਆਟੋ ਜ਼ਿਆਦਾ ਨਹੀਂ ਚਲਦਾ। ਜਿਸ ਕਰਕੇ ਪਰਿਵਾਰ ਦੇ ਕਰਜ਼ੇ ਦਾ ਬੋਝ ਵੱਧ ਗਿਆ ਹੈ ।

Sonu Sood Image Source: Instagram
ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਵੱਡੇ ਭਰਾ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਨਮ ਅੱਖਾਂ ਦੇ ਨਾਲ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
sonu sood Pic Courtesy: Instagram
ਕਰਜ਼ਾ ਲੈਣ ਵਾਲੇ ਲੋਕਾਂ ਨੇ ਆਟੋ ਰਿਕਸ਼ਾ ਖੋਹ ਲਿਆ। ਆਪਣੇ ਪਿਤਾ ਦੀ ਇਸ ਸਥਿਤੀ ਨੂੰ ਵੇਖਦਿਆਂ ਵੈਂਕਟੇਸ਼ ਬਹੁਤ ਨਿਰਾਸ਼ ਹੋ ਗਿਆ। ਜਿਸ ਕਰਕੇ ਵੈਂਕਟੇਸ਼ ਹੈਦਰਾਬਾਦ ਤੋਂ ਮੁੰਬਈ ਪੈਦਲ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਮੁਸੀਬਤਾਂ ਸੋਨੂੰ ਸੂਦ ਨੂੰ ਸੁਣਾ ਸਕੇ । ਵੈਂਕਟੇਸ਼ ਦਾ ਕਹਿਣਾ ਹੈ ਕਿ ਭਾਵੇਂ ਸੋਨੂੰ ਸੂਦ ਸਾਡੀ ਮਦਦ ਕਰਦੇ ਹਨ ਜਾਂ ਨਹੀਂ, ਦੂਜਿਆਂ ਦੀ ਇਸ ਤਰ੍ਹਾਂ ਸਹਾਇਤਾ ਕਰਦੇ ਰਹੋ। ਵੈਂਕਟੇਸ਼ ਨੇ ਕਿਹਾ ਕਿ ਜਦੋਂ ਮੈਂ ਮੁੰਬਈ ਪਹੁੰਚਾਂਗਾ, ਸਾਰੇ ਮੰਦਰਾਂ, ਮਸਜਿਦਾਂ, ਚਰਚਾਂ, ਗੁਰੂਘਰਾਂ ਜੋ ਮੈਨੂੰ ਮਿਲਣਗੇ, ਉਥੇ ਮੈਂ ਸੋਨੂੰ ਸੂਦ ਦੀ ਤੰਦਰੁਸਤੀ ਲਈ ਅਰਦਾਸ ਕਰ ਰਿਹਾ ਹਾਂ।

0 Comments
0

You may also like