ਫ਼ਿਲਮ ਵਿੱਚ ਸੋਨੂੰ ਸੂਦ ਨੂੰ ਕੁੱਟ ਖਾਂਦਾ ਦੇਖ, ਸੋਨੂੰ ਦੇ ਨੰਨੇ ਫੈਨ ਨੇ ਤੋੜ ਦਿੱਤਾ ਟੀਵੀ, ਵੀਡੀਓ ਵਾਇਰਲ

written by Rupinder Kaler | July 14, 2021

ਏਨੀਂ ਦਿਨੀਂ ਸੋਨੂੰ ਸੂਦ ਦਾ ਇੱਕ ਨੰਨਾ ਪ੍ਰਸ਼ੰਸਕ ਕਾਫੀ ਸੁਰਖੀਆਂ ਵਿੱਚ ਹੈ । ਸੋਨੂੰ ਦਾ ਇਹ ਪ੍ਰਸ਼ੰਸਕ ਤੇਲੰਗਾਨਾ ਦਾ ਰਹਿਣ ਵਾਲਾ ਹੈ । 7 ਸਾਲ ਦੇ ਇਸ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਫਿਲਮ ਵਿੱਚ ਕੁੱਟਦੇ ਵੇਖ ਕੇ ਆਪਣਾ ਟੀਵੀ ਤੋੜ ਦਿੱਤਾ ਹੈ। ਸੋਨੂੰ ਸੂਦ ਨੇ ਦੱਖਣੀ ਦੀਆਂ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ। ਉਸ ਦੀ ਅਦਾਕਾਰੀ ਨੂੰ ਹਮੇਸ਼ਾ ਦਰਸ਼ਕਾਂ ਦੁਆਰਾ ਪਸੰਦ ਕੀਤਾ ਗਿਆ ਹੈ।

Pic Courtesy: Instagram
ਹੋਰ ਪੜ੍ਹੋ : ਆਸਿਮ ਰਿਆਜ਼ ਦੀ ਬਰਥਡੇ ਪਾਰਟੀ ਵਿੱਚ ਸ਼ਾਮਿਲ ਹੋਈ ਹਿਮਾਂਸ਼ੀ ਖੁਰਾਣਾ, ਤਸਵੀਰਾਂ ਵਾਇਰਲ
Sonu sood Pic Courtesy: Instagram
ਇਸ ਸਭ ਦੇ ਚਲਦੇ ਇਸ ਬੱਚੇ ਨੇ ਸੋਨੂੰ ਸੂਦ ਨੂੰ ਟੀਵੀ ਕੁੱਟ ਖਾਂਦੇ ਆਪਣਾ ਟੀਵੀ ਤੋੜ ਦਿੱਤਾ ਹੈ। ਦਰਅਸਲ ਸੋਨੂੰ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤਾ । ਇਸ ਕਲਿੱਪ ਵਿਚ, ਐਂਕਰ ਨੇ ਦੱਸਿਆ ਹੈ ਕਿ ਫਿਲਮ ਵਿਚ ਸੋਨੂੰ ਸੂਦ ਨੂੰ ਕੁੱਟਦੇ ਦੇਖ 7 ਸਾਲਾਂ ਦੇ ਵਿਰਾਟ ਨੇ ਆਪਣਾ ਟੀਵੀ ਤੋੜ ਦਿੱਤਾ।
sonu sood Pic Courtesy: Instagram
ਇਸ ਦੇ ਨਾਲ ਹੀ ਸੋਨੂੰ ਸੂਦ ਨੇ ਇਸ ਟਵੀਟ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਨੇ ਆਪਣੇ ਟਵੀਟ ਵਿਚ ਲਿਖਿਆ, ‘ਓਏ, ਆਪਣਾ ਟੀਵੀ ਨਾ ਤੋੜੋ, ਤੇਰਾ ਪਿਤਾ ਮੈਨੂੰ ਹੁਣ ਨਵਾਂ ਖਰੀਦ ਕੇ ਦੇਣ ਲਈ ਕਹੇਗਾ।’

0 Comments
0

You may also like