ਕਿਸਾਨ ਦੇ ਦਰਦ ਨੂੰ ਬਿਆਨ ਕਰੇਗੀ ਸੋਨੂੰ ਸੂਦ ਦੀ ਨਵੀਂ ਫ਼ਿਲਮ ‘ਕਿਸਾਨ’

written by Rupinder Kaler | January 04, 2021

ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ 'ਚ ਪੂਰੇ ਦੇਸ਼ ਵਿਚ ਧਰਨਾ ਪ੍ਰਦਰਸ਼ਨ ਜਾਰੀ ਹੈ। ਦੇਸ਼ ਦੇ ਅੰਨਦਾਤਾ ਨੂੰ ਅਪਣੇ ਹੱਕਾਂ ਲਈ ਸੜਕਾਂ 'ਤੇ ਕੜਾਕੇ ਦੀ ਠੰਡ 'ਚ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੈ । ਕਿਸਾਨਾਂ ਦੇ ਇਸ ਦਰਦ ਨੂੰ ਸੋਨੂੰ ਸੂਦ ਬਿਆਨ ਕਰਨਗੇ । ਜੀ ਹਾਂ ਸੋਨੂੰ ਸੂਦ ਕਿਸਾਨ ਅੰਦੋਲਨ ਤੇ ਛੇਤੀ ਹੀ ਫ਼ਿਲਮ ਲੈ ਕੇ ਆ ਰਹੇ ਹਨ ।

ਹੋਰ ਪੜ੍ਹੋ :

balwinder

ਇਸ ਫ਼ਿਲਮ ਵਿੱਚ ਸੋਨੂੰ ਸੂਦ ਕਿਸਾਨ ਦਾ ਰੋਲ ਅਦਾ ਕਰਨਗੇ, ਫਿਲਮ ਦਾ ਨਾਮ ‘ਕਿਸਾਨ’ ਹੈ। ਸੋਨੂੰ ਸੂਦ ਦੇ ਲੀਡ ਰੋਲ ਵਾਲੀ ਫਿਲਮ ‘ਕਿਸਾਨ’ ਨੂੰ ਈ ਨਿਵਾਸ ਡਾਇਰੈਕਟ ਕਰਨਗੇ। ਹਾਲੇ ਫਿਲਮ ਦੇ ਬਾਕੀ ਕਲਾਕਾਰਾਂ/ਅਦਾਕਾਰਾਂ ਦਾ ਐਲਾਨ ਨਹੀਂ ਹੋਇਆ ਹੈ। ਸੋਨੂੰ ਸੂਦ ਨੂੰ ਮਿਲੀ ਇਸ ਨਵੀਂ ਫਿਲਮ ਦੇ ਲਈ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਵੀ ਸੋਨੂੰ ਨੂੰ ਵਧਾਈ ਦਿੱਤੀ ਹੈ।

ਅਮਿਤਾਭ ਬੱਚਨ ਨੇ ਅਪਣੇ ਇਕ ਟਵੀਟ ਵਿਚ ਲਿਖਿਆ ਹੈ, ਸੋਨੂੰ ਸੂਦ ਦੇ ਲੀਡ ਰੋਲ ਵਾਲੀ ਅਤੇ ਈ ਨਿਵਾਸ ਦੇ ਡਾਇਰੈਕਸ਼ਨ ‘ਚ ਬਨਣ ਵਾਲੀ ‘ਕਿਸਾਨ’ ਦੇ ਲਈ ਸ਼ੁਭਕਾਮਨਾਵਾਂ।’

0 Comments
0

You may also like