'ਸੌਰੀ' ਕਹਿ ਕੇ ਨੇਹਾ ਕੱਕੜ ਨੇ ਇੰਝ ਮਨਾਇਆ ਮਨਿੰਦਰ ਬੁੱਟਰ  

written by Shaminder | July 17, 2019

ਮਨਿੰਦਰ ਬੁੱਟਰ ਅਤੇ ਨੇਹਾ ਕੱਕੜ ਦਾ ਨਵਾਂ ਗੀਤ 'ਸੌਰੀ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਨੇਹਾ ਕੱਕੜ ਅਤੇ ਮਨਿੰਦਰ ਬੁੱਟਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਸੰਗੀਤਬੱਧ ਵੀ ਖੁਦ ਮਨਿੰਦਰ ਬੁੱਟਰ ਨੇ ਹੀ ਕੀਤਾ ਹੈ । ਇਸ ਗੀਤ 'ਚ ਨੇਹਾ ਅਤੇ ਮਨਿੰਦਰ ਦੀ ਮਸਤੀ ਵੇਖਣ ਨੂੰ ਮਿਲ ਰਹੀ ਹੈ । ਹੋਰ ਵੇਖੋ: ਮਨਿੰਦਰ ਬੁੱਟਰ ਦੇ ਗਾਣੇ ‘ਜਮੀਲਾ’ ਉੱਤੇ ਇਸ ਕਿਊਟ ਬੱਚੀ ਦੀਆਂ ਅਦਾਵਾਂ ਨੇ ਲੁੱਟਿਆਂ ਮੇਲਾ, ਦੇਖੋ ਵੀਡੀਓ ਇਸ ਗੀਤ  'ਚ ਦੋਸਤਾਂ ਦੀ ਨਰਾਜ਼ਗੀ   ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਨਿੱਕੀ ਨਿੱਕੀ ਜਿਹੀ ਗੱਲ 'ਤੇ  ਦੋਸਤ ਨਰਾਜ਼ ਹੋ ਜਾਂਦੇ ਹਨ । ਪਰ ਫਿਰ ਇੱਕ ਦੂਜੇ ਨੂੰ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਦੋਵਾਂ ਦਾ ਹੀ ਇੱਕ ਦੂਜੇ ਬਿਨ੍ਹਾਂ ਨਹੀਂ ਸਰਦਾ ਅਤੇ ਆਖਿਰਕਾਰ ਦੋਵਾਂ ਦਾ ਪੈਚਅੱਪ ਹੋ ਹੀ ਜਾਂਦਾ ਹੈ । https://www.instagram.com/p/Bz0fzImg9L1/ ਇਸ ਗੀਤ ਨੂੰ ਜਿੰਨੀ ਖ਼ੂਬਸੂਰਤੀ ਨਾਲ ਬੱਬੂ ਨੇ ਲਿਖਿਆ ਹੈ ਓਨੇ ਹੀ ਵਧੀਆ ਤਰੀਕੇ ਨਾਲ ਇਸ ਨੂੰ ਗਾਇਆ ਗਿਆ ਹੈ ਅਤੇ ਇਸ ਦੀ ਵੀਡੀਓ ਤਿਆਰ ਕੀਤੀ ਗਈ ਹੈ । https://www.instagram.com/p/By0T_zvgxgR/

0 Comments
0

You may also like