
Rana Daggubati's luggage goes missing from flight: ਫ਼ਿਲਮ 'ਬਾਹੂਬਲੀ' 'ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਸਾਊਥ ਐਕਟਰ ਰਾਣਾ ਦੱਗੂਬਾਤੀ ਨੇ ਹਾਲ ਹੀ 'ਚ ਇੰਡੀਗੋ ਏਅਰਲਾਈਨਜ਼ 'ਤੇ ਜੰਮ ਕੇ ਹੰਗਾਮਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ

ਸਾਊਥ ਐਕਟਰ ਰਾਣਾ ਦੱਗੂਬਾਤੀ ਨੇ ਟਵੀਟ ਕਰਕੇ ਏਅਰਲਾਈਨਜ਼ ਨਾਲ ਆਪਣਾ ਬੁਰਾ ਅਨੁਭਵ ਸਾਂਝਾ ਕੀਤਾ ਹੈ। ਦਰਅਸਲ ਰਾਣਾ ਦੱਗੂਬਾਤੀ ਨੇ ਫਲਾਈਟ ਤੋਂ ਆਪਣਾ ਸਮਾਨ ਗਾਇਬ ਹੋਣ ਬਾਰੇ ਦੱਸਿਆ ਹੈ। ਉਨ੍ਹਾਂ ਨੇ ਇੱਕ ਤੋਂ ਬਾਅਦ ਇਕ ਟਵੀਟ ਕਰਕੇ ਏਅਰਲਾਈਨ ਨੂੰ ਫਟਕਾਰ ਲਗਾਈ ਹੈ।
ਰਾਣਾ ਦੱਗੂਬਾਤੀ ਨੇ ਟਵੀਟ ਕਰਦੇ ਹੋਏ ਕਿਹਾ, 'ਇੰਡੀਗੋ 6E 'ਤੇ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਏਅਰਲਾਈਨ ਅਨੁਭਵ! ਉਡਾਨ ਦੇ ਸਮੇਂ ਦਾ ਕੋਈ ਪਤਾ ਨਹੀਂ..ਗੁੰਮ ਹੋਇਆ ਸਮਾਨ ਮਿਲਿਆ ਨਹੀਂ...... ਤੇ ਇਸ ਬਾਰੇ ਏਅਰਲਾਈਨ ਸਟਾਫ ਨੂੰ ਕੁਝ ਪਤਾ ਨਹੀਂ ? ਕੀ ਇਸ ਤੋਂ ਵੀ ਖ਼ਰਾਬ ਕੁਝ ਹੋਰ ਹੋ ਸਕਦਾ ਹੈ।

ਰਾਣਾ ਦੇ ਇਸ ਦੇ ਟਵੀਟ ਤੋਂ ਬਾਅਦ ਏਅਰਲਾਈਨ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਅਫਸੋਸ ਜ਼ਾਹਰ ਕੀਤਾ ਹੈ। ਏਅਰਲਾਈਨ ਨੇ ਕਮੈਂਟ ਕੀਤਾ ਹੈ ਅਤੇ ਅਦਾਕਾਰ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ। ਇੰਡੀਗੋ ਨੇ ਅਭਿਨੇਤਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, "ਇਸ ਦੌਰਾਨ ਹੋਈ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ, ਕਿਰਪਾ ਕਰਕੇ ਭਰੋਸਾ ਰੱਖੋ, ਸਾਡੀ ਟੀਮ ਤੁਹਾਡੇ ਸਮਾਨ ਨੂੰ ਜਲਦੀ ਤੋਂ ਜਲਦੀ ਤੁਹਾਡੇ ਕੋਲ ਪਹੁੰਚਾਉਣ ਲਈ ਕੰਮ ਕਰ ਰਹੀ ਹੈ।"
ਖਬਰਾਂ ਮੁਤਾਬਕ ਰਾਣਾ ਦੱਗੂਬਾਤੀ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਇਸ ਕੌੜੇ ਤਜ਼ਰਬੇ ਦਾ ਸਾਹਮਣਾ ਕਰਨਾ ਪਿਆ। ਉਹ ਪਰਿਵਾਰਕ ਮੈਂਬਰਾਂ ਨਾਲ ਬੈਂਗਲੁਰੂ ਲਈ ਰਵਾਨਾ ਹੋਏ ਸਨ। ਦੱਗੂਬਾਤੀ ਅਤੇ ਹੋਰਾਂ ਨੇ ਚੈੱਕ-ਇਨ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਕਿਸੇ ਤਕਨੀਕੀ ਸਮੱਸਿਆ ਕਾਰਨ ਫਲਾਈਟ ਵਿੱਚ ਦੇਰੀ ਹੋਈ ਹੈ ਅਤੇ ਉਨ੍ਹਾਂ ਨੂੰ ਦੂਜੀ ਉਡਾਣ ਵਿੱਚ ਸਵਾਰ ਹੋਣ ਲਈ ਕਿਹਾ ਗਿਆ ਹੈ। ਉਸ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਸਮਾਨ ਵੀ ਉਸੇ ਜਹਾਜ਼ ਵਿੱਚ ਭੇਜਿਆ ਜਾਵੇਗਾ।

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'GHANI SYAANI' ਹੋਇਆ ਰਿਲੀਜ਼, ਦਰਸ਼ਕਾ ਨੂੰ ਆ ਰਿਹਾ ਪਸੰਦ
ਹਾਲਾਂਕਿ, ਬੈਂਗਲੁਰੂ ਏਅਰਪੋਰਟ 'ਤੇ ਉਤਰਨ ਤੋਂ ਬਾਅਦ, ਅਦਾਕਾਰ ਨੂੰ ਉਨ੍ਹਾਂ ਦਾ ਸਮਾਨ ਨਹੀਂ ਮਿਲ ਸਕਿਆ ਅਤੇ ਜਦੋਂ ਉਨ੍ਹਾਂ ਨੇ ਏਅਰਲਾਈਨ ਸਟਾਫ ਕੋਲੋਂ ਇਸ ਦੀ ਜਾਂਚ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਰਾਣਾ ਦੱਗੂਬਾਤੀ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਇੰਡੀਗੋ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।