ਸਿੱਧੂ ਮੂਸੇਵਾਲਾ ਅਤੇ ਰਾਜਾ ਦਾ ਗੀਤ ਸਪੀਕ ਆਊਟ ਹੋਇਆ ਰਿਲੀਜ਼,ਵੇਖੋ ਵੀਡੀਓ 

written by Shaminder | March 16, 2019

ਗਾਇਕ ਰਾਜਾ ਅਤੇ ਸਿੱਧੂ ਮੂਸੇਵਾਲਾ ਦਾ ਗੀਤ ਸਪੀਕ ਆਊਟ  ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਰਾਜਾ ਨੇ ਗਾਇਆ ਹੈ । ਇਸ ਗੀਤ ਦਾ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਇਸ ਗੀਤ ਦੇ ਬੋਲ ਰੰਗਰੇਜ਼ ਸਿੱਧੂ ਨੇ ਲਿਖੇ ਨੇ ।

ਹੋਰ ਵੇਖੋ :‘ਮੰਜੇ ਬਿਸਤਰੇ 2’ ਦਾ ਟਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਹੱਸਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡਿਓ

https://www.instagram.com/p/BvCVrZyg0n-/

ਇਸ ਗੀਤ 'ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਨਸਾਨ ਜਦੋਂ ਕਾਮਯਾਬ ਹੋ ਜਾਂਦਾ ਹੈ ਤਾਂ ਕਿਸੇ ਦੀ ਉਸ ਦੇ ਅੱਗੇ ਬੋਲਣ ਦੀ ਹਿੰਮਤ ਨਹੀਂ ਹੁੰਦੀ ਅਤੇ ਜਦੋਂ ਇਨਸਾਨ ਨਾਕਾਮੀ ਦਾ ਸੰਤਾਪ ਭੋਗਦਾ ਹੈ ਤਾਂ ਹਰ ਕੋਈ ਉਸ 'ਚ ਬੁਰਾਈਆਂ ਲੱਭਦਾ ਹੈ ।

sidhu moosewala new song 1 sidhu moosewala new song 1

ਅਜਿਹੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਨਸਾਨ ਦੇ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ । ਫੀਚਰਿੰਗ 'ਚ ਰਾਜਾ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਹੇ ਨੇ ।

sidhu moosewala sidhu moosewala

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਗਾਏ ਨੇ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਖ਼ਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹੁਣ ਵੇਖਣਾ ਇਹ ਹੈ ਕਿ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ।

sidhu moosewala sidhu moosewala

You may also like