ਨੌਜਵਾਨ ਕਿਸਾਨਾਂ ਨੂੰ ਕੀਤੀ ਜਾ ਰਹੀ ਖ਼ਾਸ ਹਿਦਾਇਤ, ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡੀਓ

written by Shaminder | December 03, 2020

ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਅਜਿਹੇ ‘ਚ ਕੁਝ ਅਸਮਾਜਿਕ ਅਨਸਰ ਵੀ ਇਸ ਧਰਨੇ ‘ਚ ਭੀੜ ਦਾ ਫਾਇਦਾ ਉਠਾ ਕੇ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਸਥਿਤੀ ਪੈਦਾ ਕਰ ਸਕਦੇ ਹਨ । ਅਜਿਹੇ ‘ਚ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨ ਜੋ ਇਸ ਧਰਨੇ ‘ਚ ਸ਼ਾਮਿਲ ਹਨ ਉਨ੍ਹਾਂ ਨੂੰ ਖਾਸ ਤੌਰ ‘ਤੇ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਧਰਨੇ ਦੌਰਾਨ ਉਹ ਆਪਣੇ ਜੋਸ਼ ਦੇ ਨਾਲ-ਨਾਲ ਆਪਣੇ ਹੋਸ਼ ਨੂੰ ਵੀ ਕਾਇਮ ਰੱਖਣ । farmers ਕਿਉਂਕਿ ਇਸ ਧਰਨੇ ਨੂੰ ਹੋਰ ਕੋਈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ । ਅਜਿਹੇ ‘ਚ ਹਰ ਕੋਈ ਸੰਭਲ ਕੇ ਰਹੇ ।ਬਿੰਨੂ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਹੋਰ ਪੜ੍ਹੋ : ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਮਾਰਚ ‘ਚ ਪਹੁੰਚੀ ਤਾਂ ਬਿੰਨੂ ਢਿੱਲੋਂ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਪਾਈ ਭਾਵੁਕ ਪੋਸਟ
kisan ਜਿਸ ‘ਚ ਇੱਕ ਸ਼ਖਸ ਨੌਜਵਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਸਰਕਾਰਾ ਦੀ ਮੀਟਿੰਗ ਤੋਂ ਬਾਅਦ ਕੋਈ ਵੀ ਫੈਸਲਾ ਆਉਂਦਾ ਹੈ ਤਾਂ ਕਿਸਾਨਾਂ ਨੇ ਕਿਸੇ ਵੀ ਤਰ੍ਹਾਂ ਦਾ ਰਿਐਕਟ ਨਹੀਂ ਕਰਨਾ ਅਤੇ ਨਾਂ ਹੀ ਕਿਸੇ ਤਰ੍ਹਾਂ ਦੀ ਭੜਕਣਾ ‘ਚ ਆਉਣਾ ਹੈ kisan   ਕਿਉਂਕਿ ਸਰਕਾਰ ਇਸ ਸੰਘਰਸ਼ ਨੂੰ ਖਤਮ ਕਰਨ ਦਾ ਬਹਾਨਾ ਭਾਲ ਰਹੀ ਹੈ ਅਤੇ ਅਜਿਹੇ ‘ਚ ਨੌਜਵਾਨਾਂ ਦੀ ਭੜਕਾਹਟ ਕਿਤੇ ਇਸ ਸੰਘਰਸ਼ ਨੂੰ ਖਤਮ ਕਰਨ ਦਾ ਬਹਾਨਾ ਨਾ ਬਣ ਜਾਵੇ ।

 
View this post on Instagram
 

A post shared by Binnu Dhillon (@binnudhillons)

0 Comments
0

You may also like